ਪੰਚਕੂਲਾ ''ਚ ਪੱਤਰਕਾਰਾਂ ''ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Thursday, Aug 31, 2017 - 04:51 PM (IST)

ਪੰਚਕੂਲਾ ''ਚ ਪੱਤਰਕਾਰਾਂ ''ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ


ਫਿਰੋਜ਼ਪੁਰ (ਹਰਚਰਨ, ਬਿੱਟੂ) - ਡੇਰਾ ਵਿਵਾਦ ਦੌਰਾਨ ਪੰਚਕੂਲਾ ਵਿਖੇ ਸ਼ਰਾਰਤੀ ਅਨਸਰਾ ਵੱਲੋਂ ਲੋਕਤੰਤਰ ਦੇ ਚੋਥੇ ਥੰਮ ਦੀ ਅਜ਼ਾਦੀ 'ਤੇ ਕੀਤੇ ਹਮਲੇ ਦੇ ਵਿਰੋਧ 'ਚ ਪ੍ਰੈਸ ਕੱਲਬ ਦੇ ਸਾਰੇ ਮੈਂਬਰਾਂ ਦੀ ਹੰਗਾਮੀ ਮੀਟਿੰਗ ਪ੍ਰੈਸ ਕੱਲਬ ਫਿਰੋਜ਼ਪੁਰ 'ਚ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਸ਼ੇਰਾ ਵਾਲੀ ਚੌਕ ਤੋ ਡੀ. ਸੀ. ਦਫਤਰ ਤੱਕ ਪੈਦਲ ਮਾਰਚ ਕਰਕੇ ਪੱਤਰਕਾਰਾਂ 'ਤੇ ਹੋਏ ਹਮਲੇ ਦੀ ਨੱਖੇਧੀ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਇਕ ਮੰਗ ਪੱਤਰ ਦੇ ਕੇ ਪ੍ਰਸ਼ਾਸਨ ਤੋਂ ਪ੍ਰੈਸ ਦੀ ਅਜ਼ਾਦੀ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਕਿ ਪ੍ਰੈਸ 'ਤੇ ਕੀਤੇ ਜਾ ਰਹੇ ਹਮਲਿਆਂ ਨੂੰ ਰੋਕਿਆਂ ਜਾਵੇ। ਇਸ ਮੌਕੇ ਪ੍ਰੈਸ ਕੱਲਬ ਦੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਅਤੇ ਹਰਚਰਨ ਸਿੰਘ ਸ਼ਾਮਾ ਚੈਅਰਮੈਨ ਪ੍ਰੈਸ ਕਲੱਬ ਫਿਰੋਜ਼ਪੁਰ ਨੇ ਕਿਹਾ ਕਿ ਪੰਚਕੂਲਾ 'ਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਹਮਲੇ 'ਤੇ ਮਾਮਲਾ ਦਰਜ ਕਰਕੇ ਪੱਤਰਕਾਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿਤਾ ਜਾਵੇ। ਇਸ ਮੌਕੇ ਪਰਮਿੰਦਰ ਸਿੰਘ ਥਿੰਦ, ਹਰੀਸ਼ ਮੌਗਾ, ਮਨਦੀਪ ਕੁਮਾਰ, ਗੁਰਨਾਮ ਸਿੰਘ ਸਿੱਧੂ ਆਦਿ ਪੱਤਰਕਾਰ ਵੱਡੀ ਗਿਣਤੀ 'ਚ ਹਾਜ਼ਰ ਸਨ।


Related News