ਰਾਈਡ ਦੇ ਪੈਸੇ ਮੰਗਣ ’ਤੇ ਗੁੱਸੇ ’ਚ ਆਏ ਨੌਜਵਾਨ ਨੇ ਸਾਥੀਆਂ ਸਮੇਤ ਕੀਤਾ ਹਮਲਾ
Thursday, Aug 22, 2024 - 04:10 PM (IST)

ਲੁਧਿਆਣਾ (ਗੌਤਮ)- ਦੁੱਗਰੀ ’ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਇਕ ਕੈਬ ਡਰਾਈਵਰ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਕੈਬ ਡਰਾਈਵਰ ਹਮਲਾਵਰਾਂ ’ਚੋਂ ਇਕ ਨੌਜਵਾਨ ਤੋਂ ਆਪਣੀ ਰਾਈਡ ਦੇ ਪੈਸੇ ਮੰਗ ਰਿਹਾ ਸੀ। ਇਸੇ ਗੱਲ ਕਰ ਕੇ ਗੁੱਸੇ ’ਚ ਆਏ ਨੌਜਵਾਨ ਨੇ ਕੈਬ ਡਰਾਈਵਰ ’ਤੇ ਹਮਲਾ ਕਰ ਕੇ ਉਸ ਦੀ ਕਾਰ ਵੀ ਭੰਨ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਬੇਅਦਬੀ ਮਾਮਲਾ ਸੁਲਝਣ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ (ਵੀਡੀਓ)
ਥਾਣਾ ਦੁੱਗਰੀ ਦੀ ਪੁਲਸ ਨੇ ਜ਼ਖ਼ਮੀ ਦੇ ਬਿਆਨ ’ਤੇ ਹਿੰਮਤ ਸਿੰਘ ਨਗਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਉਰਫ ਭੂਪਾ ਅਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਕੈਬ ਡਰਾਈਵਰ ਨੇ ਪੁਲਸ ਨੂੰ ਦੱਸਿਆ ਕਿ ਉਹ ਉਕਤ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਭੂਪਾ ਨਾਲ ਉਸ ਦੀ ਜਾਣ-ਪਛਾਣ ਸੀ।
ਮੁਲਜ਼ਮ ਨੇ ਉਸ ਤੋਂ ਟੈਕਸੀ ਦੇ ਗੇੜੇ ਲਗਵਾਏ ਸਨ। ਜਦੋਂ ਉਸ ਨੇ ਮੁਲਜ਼ਮ ਤੋਂ ਪੈਸੇ ਮੰਗੇ ਤਾਂ ਮੁਲਜ਼ਮ ਨੇ ਆਪਣੇ ਕਿਸੇ ਜਾਣਕਾਰ ਤੋਂ ਉਸ ਨੂੰ ਆਨਲਾਈਨ 3500 ਰੁਪਏ ਭੇਜ ਦਿੱਤਾ। ਜਦੋਂ ਮੁਲਜ਼ਮ ਨੇ ਉਸ ਤੋਂ 3500 ਰੁਪਏ ਮੰਗੇ ਤਾਂ ਉਸ ਨੇ ਆਪਣੇ 2 ਹਜ਼ਾਰ ਰੁਪਏ ਰੱਖ ਕੇ ਬਕਾਇਆ ਰਕਮ ਦੇਣ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ; ਬੰਦ ਰਹਿਣਗੇ ਸਕੂਲ, ਦਫ਼ਤਰ ਤੇ ਬੈਂਕ
ਮੁਲਜ਼ਮ ਇਸੇ ਗੱਲ ਤੋਂ ਨਾਰਾਜ਼ ਹੋ ਗਿਆ। ਜਦੋਂ ਉਹ ਜਮਾਲਪੁਰ ਤੋਂ ਦੁੱਗਰੀ ’ਚ ਸਵਾਰੀ ਛੱਡਣ ਗਿਆ ਤਾਂ ਮੁਲਜ਼ਮ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ’ਤੇ ਹਮਲਾ ਕਰ ਦਿੱਤਾ। ਉਸ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਨਿਕਲੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8