ASI ਤੋਂ ਖ਼ਾਰ ਖਾਂਦੇ ਸੀ ਨਸ਼ਾ ਤਸਕਰ, ਰਾਤ ਵੇਲੇ ਸੜਕ 'ਤੇ ਘੇਰ ਲਿਆ, ਵੀਡੀਓ 'ਚ ਦੇਖੋ ਫਿਰ ਕੀ ਹੋਇਆ
Monday, Apr 24, 2023 - 04:22 PM (IST)
ਖੰਨਾ (ਵਿਪਨ) : ਇੱਥੇ ਖੰਨਾ ਦੇ ਦੋਰਾਹਾ ਇਲਾਕੇ 'ਚ ਬੀਤੀ ਰਾਤ ਨੂੰ ਨਸ਼ਾ ਤਸਕਰਾਂ ਨੇ ਏ. ਐੱਸ. ਆਈ. ਨੂੰ ਘੇਰ ਲਿਆ। ਪਹਿਲਾਂ ਇਨ੍ਹਾਂ ਤਸਕਰਾਂ ਨੇ ਏ. ਐੱਸ. ਆਈ. ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ 'ਤੇ ਮੋਟਰਸਾਈਕਲ ਚੜ੍ਹਾ ਦਿੱਤਾ। ਫਿਲਹਾਲ ਬੁਰੀ ਤਰ੍ਹਾਂ ਜ਼ਖਮੀ ਹੋਏ ਏ. ਐੱਸ. ਆਈ. ਸੁਖਦੇਵ ਸਿੰਘ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਸੁਖਦੇਵ ਸਿੰਘ ਸਪੈਸ਼ਲ ਬ੍ਰਾਂਚ 'ਚ ਤਾਇਨਾਤ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰ ਜਦੋਂ ਪੇਸ਼ੀਆਂ ਭੁਗਤਣ ਆਉਂਦੇ ਸੀ ਤਾਂ ਏ. ਐੱਸ. ਆਈ. ਸੁਖਦੇਵ ਸਿੰਘ ਉਨ੍ਹਾਂ ਨਾਲ ਤਲਖ਼ੀ ਨਾਲ ਗੱਲ ਕਰਦਾ ਸੀ, ਜਿਸ ਕਾਰਨ ਨਸ਼ਾ ਤਸਕਰਾਂ ਨੇ ਉਸ ਤੋਂ ਖ਼ਾਰ ਖਾਂਦਿਆਂ ਇਸ ਕਾਂਡ ਨੂੰ ਅੰਜਾਮ ਦਿੱਤਾ।
ਸੂਤਰਾਂ ਦੇ ਮੁਤਾਬਕ ਖੰਨਾ ਤੋਂ ਦੋਰਾਹਾ ਰੋਡ 'ਤੇ ਕਾਫ਼ੀ ਨਸ਼ਾ ਤਸਕਰ ਸਰਗਰਮ ਹਨ ਅਤੇ ਰਾਤ ਵੇਲੇ ਕਈ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਹਨ। ਜਾਣਕਾਰੀ ਮੁਤਾਬਕ ਪੁਲਸ ਨੇ ਜਦੋਂ ਦੋਰੋਹਾ ਵਿਖੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੋਟਰਸਾਈਕਲ 'ਤੇ ਸਿਕੰਦਰ ਅਤੇ ਮਨੀ ਨਾਂ ਦੇ 2 ਨੌਜਵਾਨ ਆਏ ਅਤੇ ਏ. ਐੱਸ. ਆਈ. ਨਾਲ ਕੁੱਟਮਾਰ ਕਰਨ ਮਗਰੋਂ ਤੇਜ਼ ਕਰਕੇ ਮੋਟਰਸਾਈਕਲ ਉਸ 'ਤੇ ਚੜ੍ਹਾ ਦਿੱਤਾ।
ਇਹ ਵੀ ਪੜ੍ਹੋ : ਗੈਂਗਸਟਰ ਅੰਸਾਰੀ ਦੇ ਮਾਮਲੇ 'ਚ ਹਾਈਕੋਰਟ ਜਾਵੇਗੀ ਪੰਜਾਬ ਸਰਕਾਰ, CM ਮਾਨ ਨੇ ਆਖੀ ਵੱਡੀ ਗੱਲ
ਇਸ ਦੌਰਾਨ ਸਿਕੰਦਰ ਨੂੰ ਤਾਂ ਮੌਕੇ 'ਤੇ ਹੀ ਫੜ੍ਹ ਲਿਆ ਗਿਆ ਪਰ ਮਨੀ ਨਾਂ ਦੇ ਮੁਲਜ਼ਮ ਨੂੰ ਇਕ ਕਿਲੋਮੀਟਰ ਪਿੱਛੇ ਭੱਜ ਕੇ ਕਾਬੂ ਕੀਤਾ ਗਿਆ। ਫਿਲਹਾਲ ਏ. ਐੱਸ. ਆਈ. ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਦੋਹਾਂ ਨਸ਼ਾ ਤਸਕਰਾਂ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ ਇਨ੍ਹਾਂ ਨੇ ਫਰੀਦਕੋਟ ਤੋਂ ਕਰੀਬ 3 ਲੱਖ ਰੁਪਏ ਦੀ ਲਿਆਂਦੀ ਸੀ। ਇਨ੍ਹਾਂ ਦੋਹਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ