'ਆਪ' ਵਿਧਾਇਕ 'ਤੇ ਹੋਏ ਹਮਲੇ 'ਚ 5 ਖਿਲਾਫ ਮਾਮਲਾ ਦਰਜ

06/21/2018 8:55:02 PM

ਰੂਪਨਗਰ/ਰੋਪੜ— ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਰੂਪਨਗਰ ਪੁਲਸ ਵਲੋਂ ਹਮਲੇ ਦੇ ਮੁੱਖ ਦੋਸ਼ੀ ਅਜਵਿੰਦਰ ਸਿੰਘ, ਬਚਿੱਤਰ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ ਅਤੇ ਗੋਲਡੀ ਖਿਲਾਫ ਥਾਣਾ ਨੂਰਪੁਰ ਬੇਦੀ 'ਚ ਐੱਫ. ਆਈ. ਆਰ ਨੰਬਰ 71, ਤਹਿਤ ਆਈ.ਪੀ. ਸੀ 307, 353, 148, 149, 25-61-54-59 ਆਰਮ ਐਕਟ ਤਹਿਤ ਐਫ.ਆਈ.ਆਰ ਦਰਜ ਕਰਕੇ ਮਨਦੀਪ ਸਿੰਘ, ਅਮਰਜੀਤ ਸਿੰਘ ਅਤੇ ਗੋਲਡੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦ ਕਿ ਹਮਲੇ ਦਾ ਮੁੱਖ ਦੋਸ਼ੀ ਅਜਵਿੰਦਰ ਸਿੰਘ ਤੇ ਉਸ ਦਾ ਸਾਥੀ ਬਚਿੱਤਰ ਸਿੰਘ ਫਰਾਰ ਦੱਸੇ ਜਾ ਰਹੇ ਹਨ। ਇਸ ਮਾਮਲੇ ਦੀ ਜ਼ਿੰਮੇਵਾਰੀ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਰਾਕੇਸ਼ ਕੰਸਲ ਨੂੰ ਸੌਂਪੀ ਗਈ ਹੈ ਅਤੇ ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਛਾਪੇ ਮਾਰਨ ਗਏ ਆਪ' ਵਿਧਾਇਕ ਅਮਰਜੀਤ ਸਿੰਘ 'ਤੇ ਰੇਤ ਮਾਫੀਆ ਵੱਲੋਂ ਹਮਲੇ ਕਰਕੇ ਕੁੱਟਮਾਰ ਕੀਤੀ ਗਈ ਸੀ। ਇਸ ਦੇ ਨਾਲ ਹੀ ਹਮਲੇ ਦੌਰਾਨ ਸੁਰੱਖਿਆ ਗਾਰਡਾਂ ਦੀਆਂ ਪੱਗਾਂ ਤੱਕ ਲਾਹ ਦਿੱਤੀਆਂ ਗਈਆਂ ਗਈ ਸਨ। ਜ਼ਖਮੀ ਹੋਏ ਵਿਧਾਇਕ ਅਮਰਜੀਤ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।  


Related News