ਏ. ਟੀ. ਐੱਮ. ''ਚੋਂ ਪੈਸੇ ਕੱਢਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋ ਸਕਦੇ ਵੱਡੀ ਠੱਗੀ ਦੇ ਸ਼ਿਕਾਰ! (ਤਸਵੀਰਾਂ)

Thursday, Aug 03, 2017 - 06:30 PM (IST)

ਏ. ਟੀ. ਐੱਮ. ''ਚੋਂ ਪੈਸੇ ਕੱਢਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋ ਸਕਦੇ ਵੱਡੀ ਠੱਗੀ ਦੇ ਸ਼ਿਕਾਰ! (ਤਸਵੀਰਾਂ)

ਰਈਆਂ — ਜੇਕਰ ਤੁਸੀਂ ਵੀ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਜਾਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਕਿਸੀ ਵੱਡੀ ਠੱਗੀ ਤੋਂ ਬਚਾਅ ਸਕਦੀ ਹੈ। ਅਸਲ ਵਿਚ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪਿੰਡ ਰਈਆਂ ਵਿਚ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਆਇਆ ਵਡਾਲਾ ਕਲਾਂ ਦਾ ਬਜ਼ੁਰਗ ਸਵਰਨ ਸਿੰਘ ਠੱਗੀ ਦਾ ਸ਼ਿਕਾਰ ਹੋ ਗਿਆ। ਸਵਰਨ ਸਿੰਘ ਨੇ ਦੱਸਿਆ ਕਿ ਉਸ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ, ਰਈਆਂ ਵਿਚ ਹੈ। 10 ਜੁਲਾਈ ਨੂੰ ਸਵੇਰੇ 10 ਵਜੇ ਦੇ ਕਰੀਬ ਉਹ ਆਪਣੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਗਿਆ। ਕਾਰਡ ਨਾ ਚੱਲਣ ਕਾਰਨ ਉਹ ਥੋੜ੍ਹਾ ਪਰੇਸ਼ਾਨ ਹੋ ਗਿਆ। ਉੱਥੇ ਤਿੰਨ ਨੌਜਵਾਨਾਂ ਨੇ ਉਸ ਦੇ ਏ. ਟੀ. ਐੱਮ. ਦਾ ਕੋਡ ਨੰਬਰ ਦੇਖ ਲਿਆ ਅਤੇ ਫਿਰ ਨੂੰ ਉਸ ਗੱਲਾਂ ਵਿਚ ਲਗਾ ਕੇ ਮਦਦ ਦੇ ਬਹਾਨੇ ਉਸ ਨਾਲ ਏ. ਟੀ. ਐੱਮ. ਕਾਰਡ ਬਦਲ ਲਿਆ ਅਤੇ ਕਹਿ ਦਿੱਤਾ ਕਿ ਅੱਜ ਮਸ਼ੀਨ ਹੀ ਖਰਾਬ ਹੈ। ਦੂਜਾ ਏ. ਟੀ. ਐੱਮ. ਕਾਰਡ ਲੈ ਕੇ ਸਵਰਨ ਸਿੰਘ ਪਿੰਡ ਚਲਾ ਗਿਆ ਅਤੇ ਦੋ ਦਿਨਾਂ ਬਾਅਦ ਜਦੋਂ ਉਹ ਫਿਰ ਪੈਸੇ ਕਢਵਾਉਣ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਅਕਾਊਂਟ ਵਿਚੋਂ 1,62,000 ਰੁਪਏ ਕਢਵਾਏ ਗਏ ਹਨ। ਜਿਸ 'ਤੇ ਸਾਰਾ ਮਾਮਲਾ ਪੀੜਤ ਵਿਅਕਤੀ ਦੀ ਸਮਝ ਵਿਚ ਆਇਆ।
ਸਵਰਨ ਸਿੰਘ ਦਾ ਕਹਿਣਾ ਹੈ ਕਿ ਠੱਗਾਂ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਸਾਫ ਕੈਦ ਹੋਈਆਂ ਹਨ ਪਰ ਇਸ ਦੇ ਬਾਵਜੂਦ ਠੱਗਾਂ ਨੂੰ ਲੱਭਣਾ ਤਾਂ ਦੂਰ ਪੁਲਸ ਨੇ ਐੱਫ. ਆਈ. ਆਰ. ਵੀ ਦਰਜ ਨਹੀਂ ਕੀਤੀ। ਸਗੋਂ ਪੁਲਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੋਸ਼ਿਸ਼ ਕਰਕੇ ਚੋਰਾਂ ਨੂੰ ਲੱਭਣ। ਸਵਰਨ ਸਿੰਘ ਦਾ ਦੋਸ਼ ਹੈ ਕਿ ਪੁਲਸ ਮਾਮਲਾ ਦਰਜ ਨਾ ਕਰਕੇ ਸੀ. ਸੀ. ਟੀ. ਵੀ. ਕੈਮਰਿਆਂ ਵਾਲੇ ਸਬੂਤ ਖਤਮ ਕਰਕੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ।


Related News