ਪੈਸੇ ਕਢਾਉਣ ਆਏ ਵਿਅਕਤੀ ਦਾ ਏ. ਟੀ. ਐੱਮ. ਬਦਲ ਕੇ ਮਾਰੀ ਠੱਗੀ

Saturday, Oct 24, 2020 - 06:15 PM (IST)

ਪੈਸੇ ਕਢਾਉਣ ਆਏ ਵਿਅਕਤੀ ਦਾ ਏ. ਟੀ. ਐੱਮ. ਬਦਲ ਕੇ ਮਾਰੀ ਠੱਗੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ, ਖ਼ੁਰਾਣਾ) : ਬੈਂਕ ਦੇ ਏ. ਟੀ. ਐੱਮ. 'ਚ ਆਏ ਵਿਅਕਤੀ ਦਾ ਧੋਖੇ ਨਾਲ ਏ. ਟੀ. ਐੱਮ. ਬਦਲ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਨੂੰ ਇਸ ਘਟਨਾ ਦਾ ਉਦੋਂ ਪਤਾ ਚੱਲਿਆ, ਜਦੋਂ ਉੁਸਦੇ ਮੋਬਾਈਲ ਨੰਬਰ 'ਤੇ ਪੈਸੇ ਕੱਟੇ ਜਾਣ ਦਾ ਮੈਸੇਜ ਆਇਆ, ਜਿਸ ਤੋਂ ਬਾਅਦ ਉਸ ਨੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ। ਜਿਸ ਤੋਂ ਬਾਅਦ ਸੀ. ਸੀ. ਟੀ. ਵੀ. ਫੁਟੇਜ ਦੇ ਅਧਾਰ 'ਤੇ ਪੁਲਸ ਨੇ ਆਖ਼ਰਕਾਰ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਪੁਲਸ ਕੋਲ ਦਰਜ ਕਰਾਈ ਸ਼ਿਕਾਇਤ 'ਚ ਪੀੜ੍ਹਤ ਜਲੰਧਰ ਸਿੰਘ ਵਾਸੀ ਚੱਕ ਕਾਲਾ ਸਿੰਘ ਵਾਲਾ ਨੇ ਦੱਸਿਆ ਕਿ 19 ਅਕਤੂਬਰ ਦੇ ਦਿਨ ਉਹ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ 'ਤੇ ਸਥਿਤ ਪੀ. ਐੱਨ. ਬੀ. ਬੈਂਕ ਦੇ ਏ. ਟੀ. ਐੱਮ. ਵਿਖੇ ਪੈਸੇ ਕਢਾਉਣ ਲਈ ਗਿਆ ਸੀ। ਜਦੋਂ ਉਹ ਏ. ਟੀ. ਐੱਮ. 'ਚ ਦਾਖ਼ਲ ਹੋਇਆ ਤਾਂ ਏ. ਟੀ. ਐੱਮ. ਮਸ਼ੀਨ 'ਤੇ ਕਾਫ਼ੀ ਵਾਰ ਸਵੈਪ  ਕਰਨ ਤੋਂ ਬਾਅਦ ਚੰਗੀ ਤਰ੍ਹਾਂ ਕਾਰਡ ਵਰਤਣ ਦੀ ਜਾਣਕਾਰੀ ਨਾ ਹੋਣ ਕਰਕੇ ਉਸਨੇ ਏ. ਟੀ. ਐੱਮ. 'ਚ ਪਹਿਲਾਂ ਹੀ ਇੱਕ ਸਰਦਾਰ ਵਿਅਕਤੀ ਨੂੰ ਏ. ਟੀ. ਐੱਮ. ਦਿੰਦਿਆਂ ਪੈਸੇ ਕਢਾਉਣ ਦੀ ਅਪੀਲ  ਕੀਤੀ, ਜਿਸਨੇ ਪਹਿਲਾਂ ਹੀ ਉਸਦਾ ਪਿੰਨ ਕੋਡ ਵੇਖ ਲਿਆ ਸੀ ਅਤੇ ਬਾਅਦ ਵਿੱਚ ਗੱਲਾਂ ਵਿੱਚ ਲਗਾ ਕੇ ਉਸਨੇ ਆਪਣੇ ਹੋਰ ਏ. ਟੀ. ਐੱਮ. ਕਾਰਡ ਨਾਲ ਉਸਦਾ ਕਾਰਡ ਬਦਲ ਦਿੱਤਾ।

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ : ਸੈਂਕੜੇ ਆਗੂ ਪਾਰਟੀ ਛੱਡ ਕੇ ਸੁਖਬੀਰ ਦੀ ਹਾਜ਼ਰੀ 'ਚ ਪਾਰਟੀ 'ਚ ਹੋਏ ਸ਼ਾਮਲ

ਜਲਦਬਾਜ਼ੀ ਹੋਣ ਦਾ ਬਹਾਨਾ ਲਗਾ ਕੇ ਜਲਦੀ ਨਾਲ ਏ. ਟੀ. ਐੱਮ. ਤੋਂ ਚਲਾ ਗਿਆ, ਜਿਸ ਤੋਂ ਕੁੱਝ ਸਮਾਂ ਬਾਅਦ  ਉਸਨੂੰ ਆਪਣੇ ਮੋਬਾਈਲ 'ਤੇ 25 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਮਿਲਿਆ, ਜਿਸ ਤੋਂ ਬਾਅਦ ਪੜਤਾਲ ਕਰਨ 'ਤੇ ਪਤਾ ਚੱਲਿਆ ਕਿ ਉਸਦਾ ਏ. ਟੀ. ਐੱਮ. ਬਦਲਿਆ ਗਿਆ ਹੈ ਤੇ ਉਸ ਨਾਲ 25 ਹਜ਼ਾਰ ਦੀ ਠੱਗੀ ਵੱਜ ਚੁੱਕੀ ਹੈ। ਉਧਰ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਪੁਲਸ ਨੇ ਬੈਂਕ ਦੇ ਸੀਸੀਟੀਵੀ ਫੁਟੇਜ਼ ਦੇ ਅਧਾਰ 'ਤੇ ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ, ਜਿਸਦੀ ਪਛਾਣ ਗੁਰਸੇਵਕ ਸਿੰਘ ਵਾਸੀ ਘੁਮਿਆਰਾ ਖੇੜਾ ਹਾਲ ਆਬਾਦ ਗਲੀ ਨੰਬਰ 2 ਮਲੋਟ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 420 ਅਧੀਨ ਮਾਮਲਾ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ : ਦਸੰਬਰ ਜਾਂ ਜਨਵਰੀ 'ਚ ਹੋਰ ਵੱਧ ਸਕਦੈ ਕੋਰੋਨਾ ਦਾ ਕਹਿਰ : ਵਿੰਨੀ ਮਹਾਜਨ


author

Anuradha

Content Editor

Related News