ਰਾਤੋਂ-ਰਾਤ ਚੋਰਾਂ ਨੇ ਏ.ਟੀ.ਐੱਮ ''ਚੋਂ ਉਡਾਈ ਲੱਖਾਂ ਦੀ ਨਕਦੀ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

Tuesday, Aug 08, 2017 - 12:33 PM (IST)

ਭੋਗਪੁਰ(ਰਾਣਾ)— ਪੰਜਾਬ 'ਚ ਗੈਸ ਕਟਰ ਨਾਲ ਏ. ਟੀ. ਐੱਮ. ਕੱਟਣ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਭੋਗਪੁਰ 'ਚੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਰਾਤੋਂ-ਰਾਤ ਏ. ਟੀ. ਐੱਮ. 'ਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਸੋਮਵਾਰ ਦੀ ਰਾਤ ਚੋਰਾਂ ਨੇ ਗੈਸ ਕਟਰ ਨਾਲ ਏ. ਟੀ. ਐੱਮ. ਕੱਟ ਕੇ ਉਸ 'ਚੋਂ ਲੱਖਾਂ ਦਾ ਕੈਸ਼ ਉਡਾ ਲਿਆ। ਮੰਗਲਵਾਰ ਦੀ ਸਵੇਰ ਨੂੰ ਘਟਨਾ ਦਾ ਪਤਾ ਲੱਗਣ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਭੋਗਪੁਰ ਜੀ. ਟੀ. ਰੋਡ 'ਤੇ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਦੇ ਸ਼ਟਰ ਨੂੰ ਲੁਟੇਰਿਆਂ ਨੇ ਗੈਸ ਕਟਰ ਨਾਲ ਕੱਟ ਕੇ ਏ. ਟੀ. ਐੱਮ. 'ਚੋਂ 2 ਲੱਖ 23 ਹਜ਼ਾਰ ਰੁਪਏ ਲੁੱਟ ਲਏ। ਸਵੇਰੇ ਘਟਨਾ ਦਾ ਪਤਾ ਲੱਗਣ 'ਤੇ ਬੈਂਕ ਮੈਨੇਜਰ ਤ੍ਰਿਲੋਕ ਭਾਟੀਆ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਏ. ਟੀ. ਐੱਮ. ਸ਼ਹਿਰ ਦੇ ਵਿੱਚ ਪੈਂਦਾ ਹੈ, ਇਸ ਦੇ ਬਾਵਜੂਦ ਅਜਿਹੀ ਘਟਨਾ ਪੁਲਸ ਸੁਰੱਖਿਆ 'ਤੇ ਸਵਾਲ ਖੜ੍ਹੇ ਕਰਦੀ ਹੈ।


Related News