ਏ. ਟੀ. ਐੱਮ. ਲੁੱਟਣ ਦੀ ਯੋਜਨਾ ਬਣਾ ਰਹੇ ਬੱਚੀ ਗੈਂਗ ਦੇ 6 ਮੈਂਬਰ ਗ੍ਰਿਫਤਾਰ
Wednesday, Jan 22, 2020 - 05:44 PM (IST)
ਲੁਧਿਆਣਾ (ਜ.ਬ.) : ਸਲੇਮ ਟਾਬਰੀ ਇਲਾਕੇ ਦੇ ਏ. ਟੀ. ਐੱਮ. ਲੁੱਟਣ ਦੀ ਯੋਜਨਾ ਬਣਾ ਰਹੇ ਬੱਚੀ ਗੈਂਗ ਦੇ 6 ਮੈਂਬਰਾਂ ਨੂੰ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਵਾਰਦਾਤਾਂ ਲਈ ਚੋਰੀ ਦੇ ਮੋਟਰਸਾਈਕਲਾਂ ਅਤੇ ਆਟੋ ਦੀ ਵਰਤੋਂ ਕਰਦੇ ਸਨ।
ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਲਿਆ ਰਿਮਾਂਡ
ਪੁਲਸ ਨੇ ਦੋਸ਼ੀਆਂ ਤੋਂ ਪੁੱਛਗਿੱਛ ਦੇ ਬਾਅਦ 2 ਦਰਜਨ ਦੇ ਕਰੀਬ ਵਾਰਦਾਤਾਂ ਹਲ ਹੋਣ ਦਾ ਦਾਅਵਾ ਕੀਤਾ ਹੈ। ਪੁਲਸ ਨੇ ਦੋਸ਼ੀਆਂ ਤੋਂ ਚੋਰੀ ਕੀਤੇ ਗਏ 4 ਮੋਟਰਸਾਈਕਲ, 10 ਮੋਬਾਇਲ, ਆਟੋ ਦੇ ਇਲਾਵਾ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਜੋ ਕਿ ਦੋਸ਼ੀ ਵਾਰਦਾਤਾਂ ਦੌਰਾਨ ਪ੍ਰਯੋਗ ਕਰਦੇ ਸੀ। ਫੜੇ ਗਏ ਦੋਸ਼ੀਆਂ ਦੇ ਗਿਰੋਹ ਦਾ ਸਰਗਨਾ ਰਾਜ ਕੁਮਾਰ ਬੱਚੀ, ਲਖਵਿੰਦਰ ਸਿੰਘ ਉਰਫ ਲੱਕੀੳਉਰਫ ਘੋੜਾ, ਵਿਸ਼ਾਲ ਭੰਡਾਰੀ, ਸ਼ਾਹਿਲ ਕਥੋਰੀਆ ਉਰਫ ਦਾਨਾ, ਜਦਿਰ ਉਰਫ ਰੋਹਿਤ ਅਤੇ ਅਨਿਲ ਕੁਮਾਰ ਉਰਫ 64 ਸ਼ਾਮਲ ਹਨ। ਦੋਸ਼ੀਆਂ ਖਿਲਾਫ ਪੁਲਸ ਨੇ ਕੇਸ ਦਰਜ ਕਰ ਕੇ ਕੋਰਟ 'ਚ ਪੇਸ਼ ਕਰਨ ਦੇ ਬਾਅਦ ਦੋ ਦਿਨ ਦੇ ਰਿਮਾਂਡ 'ਤੇ ਲਿਆ ਹੈ। ਏ.ਡੀ.ਸੀ.ਪੀ. ਜ਼ੋਨ 1 ਦੇ ਇੰਚਾਰਜ ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਇੰਸਪੈਕਟਰ ਕੰਵਲਜੀਤ ਸਿੰਘ ਅਤੇ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਆਪਣੇ ਇਲਾਕੇ 'ਚ ਗਸ਼ਤ ਦੌਰਾਨ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਜਲੰਧਰ ਬਾਈਪਾਸ ਸਥਿਤ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਕੋਲ ਸੁੰਨਸਾਨ ਇਲਾਕੇ 'ਚ ਇਕੱਠੇ ਹੋ ਏ. ਟੀ. ਐੱਮ. ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ। ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਪਾਰਟੀ ਨੇ ਰੇਡ ਕੀਤੀ ਤਾਂ ਦੋਸ਼ੀਆਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਸ਼ੁਰੂਆਤੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਹੈ ਕਿ ਉਹ ਪਿਛਲ ਕਾਫੀ ਸਮੇਂ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸਾਰੇ ਦੋਸ਼ੀ ਸਲੇਮ ਟਾਬਰੀ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਆਪਣੇ ਘਰਾਂ ਦੇ ਆਸਪਾਸ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਦੋਸ਼ੀਆਂ ਨੇ ਦੱਸਿਆ ਕਿ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਹ ਚੋਰੀ ਕੀਤੇ ਗਏ ਮੋਟਰਸਾਈਕਲਾਂ ਦਾ ਪ੍ਰਯੋਗ ਕਰਦੇ ਸਨ। ਕਰੀਬ 1 ਸਾਲ ਪਹਿਲਾਂ ਜਨਕਪੁਰੀ ਇਲਾਕੇ ਤੋਂ ਉਨ੍ਹਾਂ ਨੇ ਆਟੋ ਚੋਰੀ ਕੀਤਾ ਸੀ।
ਨਸ਼ਾ ਕਰਨ ਲਈ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
ਰਾਤ ਨੂੰ ਅਤੇ ਸਵੇਰੇ ਤੜਕੇ ਉਹ ਕਿਸੇ ਇਕੱਲੇ ਵਿਅਕਤੀ ਨੂੰ ਬਿਠਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਦੋਸ਼ੀ ਲਖਵਿੰਦਰ ਦੇ ਖਿਲਾਫ ਲੁੱਟ-ਖੋਹ, ਵਿਸ਼ਾਲ ਭੰਡਾਰੀ ਖਿਲਾਫ ਥਾਣਾ ਹੈਬੋਵਾਲ 'ਚ 2 ਸਾਹਿਲ ਖਿਲਾਫ ਥਾਣਾ ਡਵੀਜ਼ਨ ਨੰ. 4 ਰੋਹਿਤ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਰਾਜ ਕੁਮਾਰ ਬੱਚੀ ਖਿਲਾਫ 4 ਕੇਸਾਂ ਅਤੇ ਅਨਿਲ ਕੁਮਾਰ ਖਿਲਾਫ ਵੱਖ-ਵੱਖ ਥਾਣਿਆਂ 'ਚ 3 ਅਪਰਾਧਿਕ ਕੇਸ ਦਰਜ ਹਨ। ਦੋਸ਼ੀ ਨਸ਼ਾ ਕਰਨ ਲਈ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਨਸ਼ੇ 'ਚ ਧੁੱਤ ਹੋ ਕੇ ਵਾਰਦਾਤਾਂ ਕਰਦੇ ਸਨ। ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਦ ਹੀ ਯਾਦ ਨਹੀਂ ਕਿ ਉਹ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਦੋਸ਼ੀ 64 ਨੇ ਆਪਣੇ ਘਰ 'ਚ ਪੁਲਸ ਤੋਂ ਬਚਣ ਲਈ ਬੰਕਰ ਬਣਾਇਆ ਹੋਇਆ ਹੈ ਤਾਂ ਰੇਡ ਕਰਨ 'ਤੇ ਵੀ ਪੁਲਸ ਉਸ ਬਾਰੇ ਪਤਾ ਨਾ ਲੱਗ ਸਕੇ। ਦੋਸ਼ੀ ਰਾਮ ਨੂੰ ਆਉਣ-ਜਾਣ ਵਾਲੇ ਲੋਕਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਵਾਰਦਾਤਾਂ ਕਰਦੇ ਸਨ। ਦੋਸ਼ੀਆਂ ਨੇ ਦੱਸਿਆ ਕਿ ਉਹ ਦਿਨ 'ਚ ਆਟੋ ਚਲਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਸਲੇਮ ਟਾਬਰੀ, ਜਨਕਪੁਰੀ, ਬਸਤੀ ਜੋਧੇਵਾਲ, ਜੀ.ਟੀ. ਰੋਡ 'ਤੇ ਹੀ ਵੱਧ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।