ਨੌਸਰਬਾਜ਼ ਨੇ ਧੋਖੇ ਨਾਲ ਏ. ਟੀ. ਐੱਮ. ਬਦਲ ਕੇ ਖਾਤੇ ''ਚੋਂ ਉਡਾਏ 82 ਹਜ਼ਾਰ

01/22/2018 7:11:27 PM

ਨਵਾਸ਼ਹਿਰ (ਮਨੋਰੰਜਨ) : ਇਕ ਨੌਸਰਬਾਜ਼ ਨੇ ਇਕ ਵਿਅਕਤੀ ਦੇ ਏ. ਟੀ. ਐੱਮ. ਕਾਰਡ ਧੋਖੇ ਨਾਲ ਲੈ ਕੇ ਉਸਦੇ ਖਾਤੇ ਵਿਚੋਂ ਵੱਖ-ਵੱਖ ਸ਼ਹਿਰਾਂ ਤੋਂ 82 ਹਜ਼ਾਰ ਰੁਪਏ ਨਕਦੀ ਉਡਾ ਕੇ ਉਸਦਾ ਖਾਤਾ ਖਾਲੀ ਕਰ ਦਿੱਤਾ। ਪੀੜਤ ਵਿਆਕਤੀ ਨੇ ਐੱਸ. ਐੱਸ. ਪੀ ਨਵਾਂਸ਼ਹਿਰ ਨੂੰ ਗੁਹਾਰ ਲਗਾ ਕੇ ਉਸ ਨੂੰ ਪੈਸੇ ਵਾਪਸ ਦਿਵਾਉਣ ਤੇ ਆਰੋਪੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਨਵਾਂਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਨਿਵਾਸੀ ਸੁਰਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਨਵਾਂਸ਼ਹਿਰ ਵਿਚ ਪੰਜਾਬ ਨੈਸ਼ਨਲ ਬੈਂਕ ਵਿਚ ਖਾਤਾ ਹੈ। ਇਸੇ ਬੈਂਕ ਦਾ ਏ. ਟੀ. ਐੱਮ. ਕਾਰਡ ਲੈ ਕੇ ਉਸ ਨੇ 19 ਜਨਵਰੀ ਨੂੰ ਸ਼ਾਮ 5.40 ਵਜੇ ਤੇ ਏ. ਟੀ. ਐੱਮ. 'ਚੋਂ ਸੱਤ ਹਜ਼ਾਰ ਰੁਪਏ ਕਢਵਾਏ। ਉਸ ਸਮੇਂ ਉਨ੍ਹਾਂ ਦੇ ਪਿੱਛੇ ਇਕ ਨੌਜਵਾਨ ਖੜ੍ਹਾ ਸੀ। ਜਿਸਨੇ ਉਨ੍ਹਾਂ ਦੇ ਮਸ਼ੀਨ ਵਿਚੋ ਏ. ਟੀ. ਐੱਮ. ਕਾਰਡ ਕੱਢਦੇ ਹੋਏ ਆਪਣਾ ਏ. ਟੀ. ਐੱਮ. ਉਨ੍ਹਾਂ ਦੇ ਹੱਥ ਵਿਚ ਫੜ੍ਹਾਂ ਦਿੱਤਾ ਅਤੇ ਉਨ੍ਹਾਂ ਦੇ ਏ. ਟੀ. ਐੱਮ. ਕਾਰਡ ਲੈ ਕੇ ਚੱਲਦਾ ਬਣਿਆ। ਸੁਰਜੀਤ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਦੇ ਖਾਤੇ ਵਿਚੋਂ ਉਕਤ ਆਰੋਪੀ ਨੌਜਵਾਨ ਨੇ ਸੱਤ ਹਜ਼ਾਰ ਰੁਪਏ ਜਲੰਧਰ ਤੋਂ, 15 ਹਜ਼ਾਰ ਰੁਪਏ ਹੁਸ਼ਿਆਰਪੁਰ ਤੋਂ ਅਤੇ ਹੋਰ ਪੈਸੇ ਕਈ ਸ਼ਹਿਰਾਂ ਤੋਂ ਕੱਢ ਕੇ ਉਸਦੇ ਖਾਤੇ ਵਿਚੋ 82 ਹਜ਼ਾਰ ਰੁਪਏ ਕਢਵਾ ਲਏ। ਹੁਣ ਉਸ ਦੇ ਖਾਤੇ ਵਿਚ ਸਿਰਫ ਚਾਰ ਸੌ ਰੁਪਏ ਬਕਾਇਆ ਹੈ। ਸੁਰਜੀਤ ਸਿੰਘ ਨੇ ਪੁਲਸ ਨੂੰ ਆਰੋਪੀ ਦਾ ਏ. ਟੀ. ਐੱਮ. ਕਾਰਡ ਅਤੇ ਪੈਸੇ ਕੱਢੇ ਜਾਣ ਦੀ ਡੀਟੇਲ ਸੌਪ ਦਿੱਤੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News