ਵਿਧਾਨ ਸਭਾ ਚੋਣਾਂ : ਫਸਵਾਂ ਹੋਵੇਗਾ ਹਲਕਾ ਸ਼ਾਮ ਚੁਰਾਸੀ ’ਚ ਮੁਕਾਬਲਾ, ਜਾਣੋ ਕੀ ਹੈ ਇਤਿਹਾਸ
Friday, Feb 18, 2022 - 06:44 PM (IST)
ਜਲੰਧਰ/ਹੁਸ਼ਿਆਰਪੁਰ (ਵੈੱਬ ਡੈਸਕ) : ਇਸ ਹਲਕੇ ਵਿੱਚ ਅਕਾਲੀ ਦਲ ਦਾ ਦਬਦਬਾ ਵੇਖਣ ਨੂੰ ਮਿਲਦਾ ਹੈ ਕਿਉਂਕਿ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਵਾਰ ਅਕਾਲੀ ਦਲ ਅਤੇ ਦੋ ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ।ਦੋ ਵਾਰ ਵਿਧਾਇਕ ਰਹੀ ਅਤੇ 2017 ਵਿੱਚ ਤੀਜੇ ਨੰਬਰ 'ਤੇ ਰਹਿਣ ਵਾਲੀ ਅਕਾਲੀ ਦਲ ਦੀ ਉਮੀਦਵਾਰ ਮਹਿੰਦਰ ਜੋਸ਼ ਦੀ ਇਸ ਵਾਰ ਟਿਕਟ ਕੱਟੀ ਗਈ ਹੈ ਜਦਕਿ ਕਾਂਗਰਸ ਵੱਲੋਂ ਵਿਧਾਇਕ ਪਵਨ ਕੁਮਾਰ ਆਦੀਆ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਗਿਆ ਹੈ।
1997
1997 ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਰਜਨ ਸਿੰਘ ਜੋਸ਼ ਨੇ 13495 ਵੋਟਾਂ ਦੇ ਫ਼ਰਕ ਨਾਲ ਬਸਪਾ ਦੇ ਉਮੀਦਵਾਰ ਗੁਰਪਾਲ ਚੰਦ ਨੂੰ ਹਰਾਇਆ ਸੀ। ਅਰਜਨ ਸਿੰਘ ਨੂੰ 32738 ਵੋਟਾਂ ਮਿਲੀਆਂ ਜਦਕਿ ਗੁਰਪਾਲ ਚੰਦ ਨੂੰ 19243 ਵੋਟਾਂ ਮਿਲੀਆਂ।
2002
ਸਾਲ 2002 ’ਚ ਕਾਂਗਰਸ ਦੇ ਉਮੀਦਵਾਰ ਰਾਮ ਲੁਭਾਇਆ ਨੇ ਜਿੱਤ ਦਰਜ ਕੀਤੀ। ਰਾਮ ਲੁਭਾਇਆ ਨੂੰ ਜਿੱਥੇ 24446 ਵੋਟਾਂ ਮਿਲੀਆਂ ਸਨ ਉਥੇ ਹੀ ਆਜ਼ਾਦ ਉਮੀਦਵਾਰ ਮੋਹਿੰਦਰ ਕੌਰ ਜੋਸ਼ 22965 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੇ ਸਨ।ਬੀਐੱਸਪੀ ਦੇ ਉਮੀਦਵਾਰ ਸਤੀਸ਼ ਕੁਮਾਰ ਨੂੰ ਸਿਰਫ਼ 11526 ਵੋਟਾਂ ਮਿਲੀਆਂ ਸਨ
2007
2007 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੀ ਉਮੀਦਵਾਰ ਮੋਹਿੰਦਰ ਕੌਰ ਨੇ 37739 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਸੀ।ਉਨ੍ਹਾਂ ਦੇ ਵਿਰੋਧੀ ਚੌਧਰੀ ਰਾਮ ਲਭਾਇਆ ਨੂੰ 34922 ਵੋਟਾਂ ਮਿਲੀਆਂ ਸਨ।
2012
ਸਾਲ 2012 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਨੇ ਬਾਜ਼ੀ ਮਾਰੀ। ਅਕਾਲੀ ਦਲ ਦੇ ਉਮੀਦਵਾਰ ਮੋਹਿੰਦਰ ਕੌਰ ਜੋਸ਼ ਨੇ 5306 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਚੌਧਰੀ ਰਾਮ ਲੁਭਾਇਆ ਨੂੰ ਹਰਾਇਆ। ਮੋਹਿੰਦਰ ਕੌਰ ਨੂੰ 43360 ਵੋਟਾਂ ਮਿਲੀਆਂ ਜਦਕਿ ਚੌਧਰੀ ਰਾਮ ਲੁਭਾਇਆ ਨੂੰ 38054 ਵੋਟਾਂ ਮਿਲੀਆਂ।
2017
ਸਾਲ 2017 ਦੀਆਂ ਚੋਣਾਂ ਦੌਰਾਨ ਇਹ ਸੀਟ ਕਾਂਗਰਸ ਦੇ ਖ਼ਾਤੇ ਵਿਚ ਪਈ। ਇਸ ਸੀਟ ਤੋਂ ਕਾਂਗਰਸ ਦੇ ਉਮਦੀਵਾਰ ਪਵਨ ਕੁਮਾਰ ਆਦੀਆ ਨੇ 3815 ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਵਜੋਤ ਸਿੰਘ ਨੂੰ ਹਰਾਇਆ ਸੀ। ਪਵਨ ਆਦੀਆ ਨੂੰ 46612 ਵੋਟਾਂ ਮਿਲੀਆਂ ਜਦਕਿ ਰਵਜੋਤ ਸਿੰਘ ਨੂੰ 42797 ਵੋਟਾਂ ਮਿਲੀਆਂ। ਉਥੇ ਹੀ ਅਕਾਲੀ ਦਲ ਦੀ ਉਮੀਦਵਾਰ ਮੋਹਿੰਦਰ ਕੌਰ ਤੀਜੇ ਨੰਬਰ ’ਤੇ ਰਹੇ ਸਨ।
2022 ਦੀਆਂ ਚੋਣਾਂ ’ਚ ਕਾਂਗਰਸ ਵੱਲੋਂ ਵੱਲੋਂ ਪਵਨ ਕੁਮਾਰ ਆਦੀਆ ਨੂੰ ਮੁੜ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਇਥੇ ਇਨ੍ਹਾਂ ਦਾ ਮੁਕਾਬਲਾ ਬਸਪਾ ਦੇ ਉਮੀਦਵਾਰ ਮਹਿੰਦਰ ਸਿੰਘ ਸੰਧਰ, ‘ਆਪ’ ਦੇ ਉਮੀਦਵਾਰ ਡਾ. ਰਵਜੋਤ ਸਿੰਘ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਠੇਕੇਦਾਰ ਭਗਵਾਨ ਸਿੰਘ ਸਿੱਧੂ ਨਾਲ ਹੋਵੇਗਾ।ਸੰਯੁਕਤ ਸਮਾਜ ਮੋਰਚਾ ਵੱਲੋਂ ਦੇਸ ਰਾਜ ਧੁੱਗਾ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ ’ਚ ਕੁੱਲ 177269 ਵੋਟਰ ਹਨ, ਜਿਨ੍ਹਾਂ ’ਚ 85881 ਪੁਰਸ਼ ਅਤੇ 91383 ਔਰਤਾਂ ਵੋਟਰ ਹਨ। ਇਸ ਦੇ ਨਾਲ ਹੀ 5 ਥਰਡ ਜੈਂਡਰ ਵੋਟਰ ਵੀ ਹਨ।