ਵਿਚੋਲੇ ਨੂੰ ਕੁੜੀ ਦਾ ਪੱਖ ਲੈਣਾ ਪਿਆ ਮਹਿੰਗਾ, ਭੜਕੇ ਸਹੁਰੇ ਪਰਿਵਾਰ ਨੇ ਚਾੜ੍ਹਿਆ ਕੁਟਾਪਾ

Sunday, Jul 12, 2020 - 12:23 PM (IST)

ਵਿਚੋਲੇ ਨੂੰ ਕੁੜੀ ਦਾ ਪੱਖ ਲੈਣਾ ਪਿਆ ਮਹਿੰਗਾ, ਭੜਕੇ ਸਹੁਰੇ ਪਰਿਵਾਰ ਨੇ ਚਾੜ੍ਹਿਆ ਕੁਟਾਪਾ

ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਨਕਟੇ ਵਿਖੇ ਵਿਚੋਲੇ ਦੀ ਪਤਨੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਮੁੰਡੇ ਦੇ ਪਰਿਵਾਰ ਦੇ 3 ਮੈਂਬਰਾਂ ਪਿਓ ਅਤੇ ਉਸ ਦੇ ਦੋ ਪੁੱਤਰਾਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਜੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਨਕਟੇ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਹਰਦੀਪ ਸਿੰਘ ਨੇ ਆਪਣੇ ਗੁਆਂਢੀ ਕੇਵਲ ਸਿੰਘ ਦੇ ਮੁੰਡੇ ਦਾ ਰਿਸ਼ਤਾ ਕਰਵਾਇਆ ਸੀ ਪਰ ਵਿਆਹ ਤੋਂ ਬਾਅਦ ਕੁੜੀ-ਮੁੰਡੇ ਦੀ ਆਪਸੀ ਅਣਬਣ ਦੇ ਕਾਰਨ ਦੋਵਾਂ 'ਚ ਕਥਿਤ ਤੌਰ 'ਤੇ ਝਗੜਾ ਰਹਿੰਦਾ ਸੀ ਅਤੇ ਉਸ ਦੇ ਪਤੀ ਨੇ ਵਿਚੋਲਾ ਹੋਣ ਦੇ ਨਾਤੇ ਮੁੰਡੇ ਦੇ ਪਿਤਾ ਕੇਵਲ ਸਿੰਘ ਨੂੰ ਇਸ ਗੱਲ ਦਾ ਉਲਾਂਭਾ ਦਿੱਤਾ। ਜਿਸ ਦੀ ਖਿੱਝ 'ਚ ਮੁੰਡੇ ਦੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਕੁੜੀ ਨਾਲ ਝਗੜਾ ਕੀਤਾ ਤਾਂ ਅਗਲੇ ਦਿਨ ਉਹ ਕੁੜੀ ਉਨ੍ਹਾਂ ਦੇ ਘਰ ਆ ਗਈ।

ਇਹ ਵੀ ਪੜ੍ਹੋ: ਜੁੱਤੀਆਂ ਗੰਢਣ ਵਾਲੇ ਇਸ ਸ਼ਖ਼ਸ ਨੇ ਕਾਇਮ ਕੀਤੀ ਮਿਸਾਲ ,ਗਰੀਬੀ ਤੇ ਦੁੱਖਾਂ 'ਚ ਵੀ ਨਹੀਂ ਡੋਲਿਆ ਈਮਾਨ

 ਇਸ ਤੋਂ ਬਾਅਦ ਕੇਵਲ ਸਿੰਘ ਅਤੇ ਉਸ ਦੇ ਲੜਕੇ ਕਥਿਤ ਤੌਰ 'ਤੇ ਆਪੋ ਆਪਣੇ ਹਥਿਆਰਾਂ ਸਮੇਤ ਉਨ੍ਹਾਂ ਦੇ ਘਰ ਦੀ ਕੰਧ ਟੱਪ ਕੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਗਏ ਅਤੇ ਕੇਵਲ ਸਿੰਘ ਦੇ ਲੜਕੇ ਸਪਿੰਦਰ ਸਿੰਘ ਨੇ ਆਪਣੇ ਹੱਥ ਵਿਚ ਫੜੀ ਕਿਰਪਾਨ ਸਿਮਰਜੀਤ ਕੌਰ ਦੀ ਸੱਜੀ ਲੱਤ ਉਪਰ ਮਾਰੀ ਅਤੇ ਬਾਕੀ ਸਾਰੇ ਵੀ ਉਸ ਦੀ ਕੁੱਟਮਾਰ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਘਰ ਦੀ ਕੰਧ ਟੱਪ ਕੇ ਵਾਪਸ ਭੱਜ ਗਏ। ਪੁਲਸ ਨੇ ਸਿਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਕੇਵਲ ਸਿੰਘ ਅਤੇ ਉਸ ਦੇ ਦੋ ਮੁੰਡਿਆਂ ਪਵਿੱਤਰ ਸਿੰਘ ਅਤੇ ਸਪਿੰਦਰ ਸਿੰਘ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੈਸਿਆਂ ਨੂੰ ਲੈ ਕੇ ਪਰੇਸ਼ਾਨ ਕਰਦਾ ਸੀ ਦੁਕਾਨ ਮਾਲਕ, ਦੁੱਖੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ


author

Shyna

Content Editor

Related News