ਆਸਿਫਾ ਦੇ ਹੱਕ ਵਿਚ ਸਿੱਖ-ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੱਢਿਆ ਰੋਸ ਮਾਰਚ

Sunday, Apr 22, 2018 - 06:47 PM (IST)

ਆਸਿਫਾ ਦੇ ਹੱਕ ਵਿਚ ਸਿੱਖ-ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੱਢਿਆ ਰੋਸ ਮਾਰਚ

ਭੀਖੀ (ਸੰਦੀਪ) : ਕਠੂਆ ਵਿਖੇ ਅੱਠ ਸਾਲਾ ਬੱਚੀ ਆਸਿਫਾ ਨਾਲ ਵਾਪਰੇ ਦਰਦਨਾਕ ਹਾਦਸੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਪੀੜਤ ਬੱਚੀ ਨੂੰ ਇਨਸਾਫ ਦਿਵਾਉਣ ਲਈ ਸਥਾਨਕ ਸ਼ਹਿਰ ਵਿਖੇ ਸਿੱਖ-ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰੋਸ ਮਾਰਚ ਕੀਤਾ ਅਤੇ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ। 
ਇਸ ਮੌਕੇ ਸਿੱਖ ਆਗੂ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਕਠੂਆ ਵਿਖੇ ਵਾਪਰੇ ਇਸ ਹਾਦਸੇ ਨਾਲ ਇਨਸਾਨੀਅਤ ਸ਼ਰਮਸਾਰ ਹੋਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੀ ਘਟੀਆ ਹਰਕਤ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਇਸ ਮੌਕੇ ਬਾਬਾ ਲਾਲ ਸਿੰਘ, ਮੌਲਵੀ ਸ਼ਫੀਕ ਅਹਿਮਦ ਬੁਖਾਰੀ, ਨਾਜਰ ਸਿੰਘ ਅਤਲਾ, ਬੂਟਾ ਖਾਂ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਮਾਖਾ, ਅਬਦੁਲ ਰਹਿਮਾਨ, ਬਾਬਾ ਗਮਦੂਰ ਸਿੰਘ ਗੁੜਥੜੀ, ਮਨਜੀਤ ਸਿੰਘ ਆਦਿ ਹਾਜ਼ਰ ਸੀ।


Related News