ASI ਵੱਲੋਂ 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਵਿਖਾਇਆ ਅਸਲੀ ਰੰਗ, ਪਤੀ ਨੂੰ ਬੁਲਾ ਚਾੜ੍ਹਿਆ ਹੈਰਾਨੀਜਨਕ ਚੰਨ੍ਹ
Monday, Jun 12, 2023 - 06:38 PM (IST)
ਗੋਰਾਇਆ (ਮੁਨੀਸ਼)- ਚੰਡੀਗੜ੍ਹ ਵਿਖੇ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਸੁਰਜੀਤ ਲਾਲ ਵਾਸੀ ਪਿੰਡ ਔਜਲਾ ਜ਼ਿਲ੍ਹਾ ਜਲੰਧਰ ਨੇ ਆਪਣੇ ਮੁੰਡੇ ਦੇ ਚੰਗੇ ਭਵਿੱਖ ਲਈ ਕਰਜ਼ਾ ਲੈ ਕੇ ਆਈਲੈਟਸ ਪਾਸ ਕਰਵਾ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜ ਦਿੱਤਾ। ਨੂੰਹ ਨੂੰ ਕੈਨੇਡਾ ਭੇਜਣ ਲਈ ਏ. ਐੱਸ. ਆਈ. ਨੇ ਕਰੀਬ 33 ਲੱਖ ਰੁਪਏ ਖ਼ਰਚ ਕੀਤੇ ਹਨ ਪਰ ਵਿਦੇਸ਼ ਜਾਣ ਤੋਂ ਬਾਅਦ ਉਸ ਦੀ ਨੂੰਹ ਨੇ ਵੱਖਰਾ ਹੀ ਚੰਨ੍ਹ ਚਾੜ ਦਿੱਤਾ। ਏ. ਐੱਸ. ਆਈ. ਦੀ ਨੂੰਹ ਨੇ 4 ਸਾਲ ਤੱਕ ਆਪਣੇ ਪਤੀ ਨੂੰ ਵਿਦੇਸ਼ ਨਹੀਂ ਬੁਲਾਇਆ, ਮਿੰਨਤਾਂ ਕਰਨ ਤੋਂ ਬਾਅਦ ਜੇਕਰ 4 ਸਾਲ ਬਾਅਦ ਉਸ ਨੇ ਆਪਣੇ ਪਤੀ ਨੂੰ ਕੈਨੇਡਾ ਬੁਲਾਇਆ ਤਾਂ ਉਥੇ ਉਸ ਦੀ ਕੁੱਟਮਾਰ ਕਰਵਾ ਦਿੱਤੀ ਅਤੇ ਉਸ ਨੂੰ 2 ਵਾਰ ਕੈਨੇਡਾ ਪੁਲਸ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਭਾਜਪਾ ਦੀ ‘ਸੈਲਫ਼ੀ ਵਿਦ ਬੈਨੀਫਿਸ਼ਰੀ’ ਮੁਹਿੰਮ ਨੂੰ ਮਿਲ ਰਹੀ ਸਫ਼ਲਤਾ, ਹੁਣ ਤੱਕ ਪਾਰ ਕੀਤਾ 8 ਲੱਖ ਦਾ ਅੰਕੜਾ
ਹੁਣ ਮੁੰਡੇ ਦੇ ਪਰਿਵਾਰ ਵਾਲੇ ਆਪਣੇ ਬੇਟੇ ਦੀ ਸਹੀ ਸਲਾਮਤੀ ਅਤੇ ਸੁਰੱਖਿਆ ਦੀ ਗੁਹਾਰ ਲਾ ਰਹੇ ਹਨ, ਜਿਸ ਸਬੰਧੀ ਏ. ਐੱਸ. ਆਈ. ਸੁਰਜੀਤ ਲਾਲ ਨੇ ਆਪਣੇ ਐਡ. ਇੰਦਰਜੀਤ ਵਰਮਾ ਨਾਲ ਗੋਰਾਇਆ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਆਪਣਾ ਦੁੱਖ਼ੜਾ ਦੱਸਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਸ ਦੀ ਨੂੰਹ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਸੀ ਹੁਣ ਕਰੀਬ 1 ਸਾਲ ਦੀ ਪੁਲਸ ਜਾਂਚ ਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦਕਿ ਕੁੜੀ ਖ਼ਿਲਾਫ਼ ਮਾਮਲਾ ਦਰਜ ਹੋਣਾ ਬਾਕੀ ਹੈ।
ਪੁਲਸ ਦੇ ਸੀਨੀ. ਅਧਿਕਾਰੀਆਂ ਨਾਲ ਸਹਿਤ ਵਿਭਾਗ ਵਲੋਂ ਵੀ ਕੀਤੀ ਗਈ ਜਾਂਚ ’ਚ ਸਾਹਮਣੇ ਆਇਆ ਕਿ ਲੜਕੀ ਦੀ ਮਾਂ ਆਸ਼ਾ ਰਾਣੀ ਇਕ ਆਸ਼ਾ ਵਰਕਰ ਹੈ। ਉਨ੍ਹਾਂ ਆਪਣੀ ਪੋਸਟ ਦਾ ਫਾਇਦਾ ਉਠਾ ਕੇ ਆਪਣੀ ਧੀ ਦੇ 2 ਜਨਮ ਸਰਟੀਫਿਕੇਟ ਬਣਵਾ ਲਏ ਹਨ, ਜਿਸ ਤੋਂ ਬਾਅਦ ਪੁਲਸ ਨੇ ਆਸ਼ਾ ਰਾਣੀ ਅਤੇ ਉਸ ਦੇ ਪਤੀ ਰਾਮਕਿਸ਼ਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਜਗਰਾਓ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਾਂਚ ਤੋਂ ਬਾਅਦ ਆਸ਼ਾ ਰਾਣੀ ਅਤੇ ਉਸ ਦੇ ਪਤੀ ਰਾਮਕਿਸ਼ਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ PM ਮੋਦੀ 'ਤੇ ਤਿੱਖੇ ਸ਼ਬਦੀ ਹਮਲੇ, ਆਖੀਆਂ ਵੱਡੀਆਂ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani