ਜਾਡਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਏ. ਐੱਸ. ਆਈ. ਹੇਮ ਰਾਜ ਦੀ ਨਹਿਰ ’ਚ ਡੁੱਬਣ ਨਾਲ ਮੌਤ

Sunday, Jul 02, 2023 - 07:09 PM (IST)

ਜਾਡਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਏ. ਐੱਸ. ਆਈ. ਹੇਮ ਰਾਜ ਦੀ ਨਹਿਰ ’ਚ ਡੁੱਬਣ ਨਾਲ ਮੌਤ

ਜਾਡਲਾ (ਔਜਲਾ)- ਥਾਣਾ ਸਦਰ ’ਚ ਪੈਂਦੀ ਪੁਲਸ ਚੌਂਕੀ ਜਾਡਲਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਏ. ਐੱਸ. ਆਈ. ਹੇਮ ਰਾਜ (55) ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੇ ਦਿਨ ਹੇਮ ਰਾਜ ਜਾਡਲਾ ਚੌਂਕੀ ਤੋਂ ਆਪਣੇ ਮੋਟਰਸਾਈਕਲ ਨੰਬਰ ਪੀ-ਬੀ 20 ਬੀ-2458 'ਤੇ ਸਵਾਰ ਹੋ ਕੇ ਪਿੰਡ ਮਹਿਤਪੁਰ ਉਲੱਦਣੀ ਦੇ ਬਿਸਤ ਦੁਆਬ ਨਹਿਰ ਦੀ ਕੱਚੀ ਪੱਟੜੀ 'ਤੇ ਆਪਣਾ ਮੋਟਰਸਾਈਕਲ ਖੜ੍ਹਾ ਕਰਕੇ ਸੈਰ ਕਰਨ ਚਲਾ ਗਿਆ।

ਜਦੋਂ ਉਹ ਨਹਿਰ ਦੇ ਕੱਢੇ ਹੱਥ ਧੋਣ ਲੱਗਾ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡੁੱਬ ਗਿਆ। ਮੌਕੇ 'ਤੇ ਕੁੱਝ ਨੌਜਵਾਨਾਂ ਵੱਲੋਂ ਵੇਖਿਆ ਕਿ ਇਕ ਵਿਅਕਤੀ ਪਾਣੀ ਵਿੱਚ ਰੁੜਿਆ ਆ ਰਿਹਾ ਹੈ। ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।  ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਮ੍ਰਿਤਕ ਹੇਮ ਰਾਜ ਦੇ ਦੋ ਮੁੰਡੇ ਹਨ। ਇਕ ਮੁੰਡਾ ਇਥੇ ਹੈ ਅਤੇ ਦੂਸਰਾ ਵਿਦੇਸ਼ ਰਹਿੰਦਾ ਹੈ। ਮ੍ਰਿਤਕ ਦਾ ਪਿੰਡ ਬੱਗੂਵਾਲ ਥਾਣਾ ਪੋਜੇਵਾਲ ਵਿੱਚ ਪੈਂਦਾ ਹੈ। ਮੌਕੇ 'ਤੇ ਪਹੁੰਚ ਪੁਲਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News