ਭਰੇ ਬਜ਼ਾਰ ''ਚ ਥਾਣੇਦਾਰ ਨੇ ਭਰਾ ਨੂੰ ਮਾਰੀ ਸੀ ਗੋਲੀ, ਹੁਣ ਵੀਡੀਓ ਹੋਈ ਵਾਇਰਲ (ਤਸਵੀਰਾਂ)

Monday, May 24, 2021 - 11:18 AM (IST)

ਭਰੇ ਬਜ਼ਾਰ ''ਚ ਥਾਣੇਦਾਰ ਨੇ ਭਰਾ ਨੂੰ ਮਾਰੀ ਸੀ ਗੋਲੀ, ਹੁਣ ਵੀਡੀਓ ਹੋਈ ਵਾਇਰਲ (ਤਸਵੀਰਾਂ)

ਲੁਧਿਆਣਾ (ਜ.ਬ.) : ਦਿਨ-ਦਿਹਾੜੇ ਭਰੇ ਬਜ਼ਾਰ ਵਿਚ ਇਕ ਵਰਦੀਧਾਰੀ ਥਾਣੇਦਾਰ ਸਾਹਮਣੇ ਤੋਂ ਦੂਜੇ ਥਾਣੇਦਾਰ ’ਤੇ ਗੋਲੀ ਚਲਾਉਂਦਾ ਹੈ। ਇਹ ਫਿਲਮ ਦਾ ਦ੍ਰਿਸ਼ ਨਹੀਂ, ਸਗੋਂ ਵਾਇਰਲ ਹੋ ਰਹੀ ਵੀਡੀਓ ਦਾ ਕਲਿੱਪ ਹੈ, ਜਿਸ ਵਿਚ ਥਾਣੇਦਾਰ ਆਪਣੀ ਹੱਥ ਵਿਚ ਫੜ੍ਹੀ ਰਿਵਾਲਵਰ ’ਚੋਂ ਗੋਲੀ ਚਲਾਉਂਦਾ ਹੈ।

ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਜ਼ਰੂਰੀ ਖਬ਼ਰ, ਅੱਜ ਇਨ੍ਹਾਂ ਥਾਵਾਂ 'ਤੇ ਲਾਈ ਜਾਵੇਗੀ 'ਕੋਰੋਨਾ ਵੈਕਸੀਨ'

PunjabKesari

48 ਸੈਕਿੰਡ ਦੇ ਇਸ ਵੀਡੀਓ ਕਲਿੱਪ ਵਿਚ ਇਕ ਪੰਜਾਬੀ ਸੂਟ ਪਾਏ ਹੋਏ ਬੀਬੀ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਾਇਰ ਕਰਨ ਵਾਲਾ ਥਾਣੇਦਾਰ ਗੋਲੀ ਚਲਾ ਕੇ ਸਫੈਦ ਰੰਗ ਦੀ ਜਿਪਸੀ ਵਿਚ ਸਵਾਰ ਹੋ ਕੇ ਭੱਜ ਜਾਂਦਾ ਹੈ। ਭਾਵੇਂ ਇਸ ਵੀਡੀਓ ਵਿਚ ਸ਼ਾਮਲ ਥਾਣੇਦਾਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਉਸ ਦੇ ਖ਼ਿਲਾਫ਼ ਇਰਾਦਾ ਕਤਲ ਦੇ ਦੋਸ਼ ਵਿਚ ਹੈਬੋਵਾਲ ਥਾਣੇ ਵਿਚ ਕੇਸ ਦਰਜ ਹੋਇਆ ਹੈ, ਜਦੋਂ ਕਿ ਸਥਾਨਕ ਅਦਾਲਤ ਤੋਂ ਉਸ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਲੈਕ ਫੰਗਸ' ਨੇ ਮਚਾਈ ਤੜਥੱਲੀ, ਹੁਣ ਤੱਕ 5 ਲੋਕਾਂ ਦੀ ਮੌਤ

PunjabKesari

ਘਟਨਾ ਦੇ 26 ਦਿਨ ਬਾਅਦ ਇਹ ਵੀਡੀਓ ਵਾਇਰਲ ਹੋਈ। ਇਕ ਪੁਲਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਗੋਲੀ ਚਲਾਉਣ ਵਾਲਾ ਥਾਣੇਦਾਰ ਜਨਕਰਾਜ ਹੈ, ਜੋ ਕਿ ਉਸ ਸਮੇਂ ਪੀ. ਏ. ਯੂ. ਥਾਣੇ ਵਿਚ ਤਾਇਨਾਤ ਸੀ, ਜਿਸ ਨੂੰ ਗੋਲੀ ਲੱਗੀ, ਉਹ ਉਸਦਾ ਵੱਡਾ ਭਰਾ ਏ. ਐੱਸ. ਆਈ. ਵਿਜੇ ਕੁਮਾਰ ਸੀ, ਜੋ ਕਿ ਨਗਰ ਨਿਗਮ ਦੇ ਪੁਲਸ ਵਿੰਗ ’ਚ ਤਾਇਨਾਤ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਦੂਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News