...ਤੇ ਗੱਡੀ ''ਚੋਂ ਉਤਰ ਕੇ ਕੈਦੀ ਨਾਲ ਹੀ ਪੈੱਗ-ਸ਼ੈੱਗ ਲਾਉਣ ਲੱਗਾ ਪੰਜਾਬ ਪੁਲਸ ਦਾ ਥਾਣੇਦਾਰ

09/03/2015 1:35:02 PM

ਜਲੰਧਰ (ਮਹੇਸ਼)-ਸ਼ਹਿਰ ਦੇ ਚੁੱਗਿਟੀ ਚੌਂਕ ਕੋਲ ਇਕ ਕੈਦੀ ਨਾਲ ਅਹਾਤੇ ਵਿਚ ਬੈਠ ਕੇ ਥਾਣੇਦਾਰ ਅਤੇ ਬਾਕੀ ਪੁਲਸ ਕਰਮਚਾਰੀਆਂ ਵਲੋਂ ਸ਼ਰਾਬ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੀ ਪੁਲਸ ਪਾਰਟੀ ਇਕ ਕੈਦੀ ਨੂੰ ਲੈ ਕੇ ਜਾ ਰਹੀ ਅਤੇ ਚੁੱਗਿੱਟੀ ਚੌਕ ਵਿਚ ਆ ਕੇ ਉਹ ਅਹਾਤੇ ''ਤੇ ਰੁਕ ਗਏ ਤੇ ਉਥੇ ਬੈਠ ਕੇ ਸ਼ਰਾਬ ਪੀਣ ਲੱਗੇ। 
ਪੁਲਸ ਮੁਲਾਜ਼ਮ ਵਰਦੀ ਵਿਚ ਸਨ, ਜਿਨ੍ਹਾਂ ਵਿਚ ਇਕ ਥਾਣੇਦਾਰ ਵੀ ਸੀ, ਜੋ ਕਿ ਪੁਲਸ ਲਾਈਨ ਗੁਰਦਾਸਪੁਰ ਵਿਚ ਤਾਇਨਾਤ ਹੈ। 
ਜਦੋਂ ਪੁਲਸ ਵਾਲੇ ਕੈਦੀ ਨਾਲ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਉਥੇ ਮੌਜੂਦ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਪੁਲਸ ਸਟੇਸ਼ਨ ਰਾਮਾ ਮੰਡੀ ਨੂੰ ਸੂਚਨਾ ਦਿੱਤੀ ਗਈ। 
ਮੌਕੇ ''ਤੇ ਆਈ ਪੁਲਸ ਪਾਰਟੀ ਨੇ ਨਸ਼ੇ ਵਿਚ ਧੁੱਤ ਥਾਣੇਦਾਰ ਨੂੰ ਤਾਂ ਕਾਬੂ ਕਰ ਲਿਆ, ਜਦਕਿ ਦੋ ਹੋਰ ਪੁਲਸ ਮੁਲਾਜ਼ਮ ਉਥੋਂ ਕੈਦੀ ਨੂੰ ਲੈ ਕੇ ਫਰਾਰ ਹੋ ਗਏ। ਨਸ਼ੇ ਵਿਚ ਫੜੇ ਗਏ ਸਤਪਾਲ ਸਿੰਘ ਏ. ਐੱਸ. ਆਈ. ਨੂੰ ਪਹਿਲਾਂ ਪੁਲਸ ਥਾਣੇ ਵਿਚ ਲੈ ਆਈ, ਫਿਰ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਆਏ। 
ਥਾਣਾ ਰਾਮਾ ਮੰਡੀ ਦੇ ਮੁਖੀ ਪਲਵਿੰਦਰ ਸਿੰਘ ਨੇ ਕਿਹਾ ਹੈ ਕਿ ਕੈਦੀ ਨੂੰ ਜਲੰਧਰ ਵਿਚ ਅਦਾਲਤ ਵਿਚ ਪੇਸ਼ ਕਰਨ ਦੇ ਬਾਅਦ ਪੁਲਸ ਪਾਰਟੀ ਉਸ ਨੂੰ ਲੈ ਕੇ ਗੁਰਦਾਸਪੁਰ ਜਾ ਰਹੀ ਸੀ ਕਿ ਰਸਤੇ ਵਿਚ ਰੁਕ ਕੇ ਉਹ ਸ਼ਰਾਬ ਪੀਣ ਲੱਗੇ ਜਿਨ੍ਹਾਂ ਦੀ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਨੂੰ ਪਤਾ ਲੱਗ ਗਿਆ। ਇਸੇ ਦੌਰਾਨ ਪੁਲਸ ਮੁਲਾਜ਼ਮ ਤਾਂ ਕੈਦੀ ਨੂੰ ਲੈ ਕੇ ਫਰਾਰ ਹੋ ਗਏ ਪਰ ਏ. ਐੱਸ. ਆਈ. ਨੂੰ ਲੋਕਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ। ਐੱਸ. ਐੱਚ. ਓ. ਪਲਵਿੰਦਰ ਸਿੰਘ ਨੇ ਕਿਹਾ ਕਿ ਪੁਲਸ ਫੜੇ ਗਏ ਏ. ਐੱਸ. ਆਈ. ਤੋਂ ਪੁੱਛਗਿਛ ਕਰ ਰਹੀ ਹੈ। ਗੁਰਦਾਸਪੁਰ ਪੁਲਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News