ASI ’ਤੇ ਸਫਾਈ ਸੇਵਕਾਂ ਦੀ ਕੁੱਟਮਾਰ ਦੇ ਦੋਸ਼, ਸਫ਼ਾਈ ਕਰਮਚਾਰੀ ਕਮਿਸ਼ਨ ਨੇ ਪੀੜਤਾਂ ਨੂੰ ਦੁਆਇਆ ਇਨਸਾਫ ਦਾ ਭਰੋਸਾ
Monday, Aug 30, 2021 - 01:59 PM (IST)
ਅੰਮ੍ਰਿਤਸਰ (ਵਾਲੀਆ) - ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਨੂੰ ਮੰਗ-ਪੱਤਰ ਦਿੰਦਿਆਂ ਸਫਾਈ ਸੇਵਕਾਂ ਬਲਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਆਖਿਆ ਕਿ ਅਸੀਂ ਬੱਸ ਸਟੈਂਡ ਵਿਖੇ ਰਾਤ ਦੀ ਡਿਊਟੀ ਕਰਦੇ ਹਾਂ। ਬੀਤੀ 25 ਅਗਸਤ ਨੂੰ ਬੱਸ ਸਟੈਂਡ ਚੌਕੀ ਦੇ ਇਕ ਏ. ਐੱਸ. ਆਈ. ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਸਾਡੀ ਕੁੱਟਮਾਰ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਸਿਰ ਪਾੜਨ ਦਾ ਆਦੇਸ਼ ਦੇਣ ਵਾਲੇ SDM 'ਤੇ ਭੜਕੀ ਹਰਸਿਮਰਤ ਬਾਦਲ, ਕੀਤੀ ਸਖ਼ਤ ਕਾਰਵਾਈ ਦੀ ਮੰਗ
ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਰਾਏਪੁਰ ਨੇ ਆਖਿਆ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਸੇ ਵੀ ਹਾਲਤ ’ਚ ਨਹੀਂ ਵਾਪਰਨੀਆਂ ਚਾਹੀਦੀਆਂ। ਵੱਖ-ਵੱਖ ਇਲਾਕਿਆਂ ’ਚ ਸਫਾਈ ਸੇਵਕ ਵੀ ਇਕ ਸਿਪਾਹੀ ਦੀ ਤਰ੍ਹਾਂ ਹੀ ਆਪਣੀ ਡਿਊਟੀ ਨਿਭਾਉਂਦੇ ਹਨ। ਉਨ੍ਹਾਂ ਦਾ ਸ਼ੋਸ਼ਨ ਕਿਸੇ ਵੀ ਹਾਲਤ ’ਚ ਬਦਾਸ਼ਤ ਨਹੀਂ ਕੀਤਾ ਜਾਵੇਗਾ। ਸਫ਼ਾਈ ਸੇਵਕਾਂ ਨੇ ਕੋਰੋਨਾ ਮਹਾਮਾਰੀ ’ਚ ਬਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਦੇਸ਼ ਦੀ ਸੇਵਾ ਕੀਤੀ। ਕਮਿਸ਼ਨ ਨੇ ਸਫ਼ਾਈ ਸੇਵਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਵੀ ਪੁਲਸ ਮੁਲਾਜ਼ਮ ਨੇ ਸਫ਼ਾਈ-ਸੇਵਕਾਂ ਨਾਲ ਕੁੱਟਮਾਰ ਕੀਤੀ ਹੈ, ਉਸ ਤੋਂ ਕਮਿਸ਼ਨ ਪੁੱਛਗਿੱਛ ਕਰੇਗਾ ਅਤੇ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ