ASI ''ਤੇ ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਗੁਪਤ ਅੰਗ ''ਚ ਪੈਟਰੋਲ ਪਾਉਣ ਦੇ ਲੱਗੇ ਦੋਸ਼

Saturday, Oct 26, 2019 - 11:15 AM (IST)

ASI ''ਤੇ ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਗੁਪਤ ਅੰਗ ''ਚ ਪੈਟਰੋਲ ਪਾਉਣ ਦੇ ਲੱਗੇ ਦੋਸ਼

ਭਾਈਰੂਪਾ (ਸ਼ੇਖਰ) : ਪਿੰਡ ਰਾਈਆ ਦੇ ਇਕ 18 ਸਾਲਾ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਫੂਲ ਦੇ ਏ. ਐੱਸ. ਆਈ. ਇਕਬਾਲ ਸਿੰਘ ਖਿਲਾਫ ਨਾਜਾਇਜ਼ ਕੁੱਟ-ਮਾਰ ਕਰਨ ਅਤੇ ਉਸ ਦੇ ਗੁਪਤ ਅੰਗ 'ਚ ਪੈਟਰੋਲ ਪਾਉਣ ਦੇ ਦੋਸ਼ ਲਾਏ ਹਨ। ਸਿਵਲ ਹਸਪਤਾਲ ਰਾਮਪੁਰਾ ਵਿਖੇ ਜ਼ੇਰੇ ਇਲਾਜ ਉਕਤ ਨੌਜਵਾਨ ਜਸਵੰਤ ਸਿੰਘ ਅਤੇ ਉਸ ਦੇ ਪਿਤਾ ਬੱਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਗੁਆਂਢ 'ਚ ਰਹਿੰਦੀ ਕਿਸੇ ਔਰਤ ਦੇ ਘਰ ਚੋਰੀ ਹੋ ਗਈ ਸੀ ਅਤੇ ਉਕਤ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਜਸਵੰਤ ਸਿੰਘ ਦਾ ਨਾਂ ਲਿਖਾ ਦਿੱਤਾ। ਉਪਰੰਤ ਥਾਣਾ ਫੂਲ ਦਾ ਏ. ਐੱਸ. ਆਈ. ਇਕਬਾਲ ਸਿੰਘ ਉਨ੍ਹਾਂ ਦੇ ਘਰੋਂ ਜਸਵੰਤ ਸਿੰਘ ਨੂੰ ਲੈ ਗਿਆ ਤੇ ਥਾਣੇ 'ਚ ਲਿਜਾ ਕੇ ਕੁੱਟ-ਮਾਰ ਕੀਤੀ। ਉਨ੍ਹਾਂ ਕਿਹਾ ਕਿ ਲਗਾਤਾਰ 3 ਦਿਨ ਤੱਕ ਜਸਵੰਤ ਸਿੰਘ ਨੂੰ ਥਾਣੇ ਲਿਜਾ ਕੇ ਕੁੱਟ-ਮਾਰ ਕੀਤੀ ਜਾਂਦੀ ਰਹੀ ਅਤੇ ਸ਼ਾਮ ਵੇਲੇ ਘਰ ਭੇਜ ਦਿੱਤਾ ਜਾਂਦਾ। ਇਸ ਦੌਰਾਨ ਜਸਵੰਤ ਸਿੰਘ ਦੇ ਗੁਪਤ ਅੰਗ 'ਚ ਪੈਟਰੋਲ ਵੀ ਪਾਇਆ ਗਿਆ ਪਰ ਫਿਰ ਵੀ ਚੋਰੀ ਦਾ ਕੋਈ ਸਾਮਾਨ ਜਸਵੰਤ ਸਿੰਘ ਤੋਂ ਬਰਾਮਦ ਨਹੀਂ ਹੋਇਆ। ਉਨ੍ਹਾਂ ਡੀ. ਜੀ. ਪੀ. ਪੰਜਾਬ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਲੜਕਾ ਝੂਠ ਬੋਲ ਰਿਹਾ ਹੈ : ਏ. ਐੱਸ. ਆਈ.
ਇਸ ਸਬੰਧੀ ਸਹਾਇਕ ਥਾਣੇਦਾਰ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਲੜਕਾ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਿਲਾਫ ਚੋਰੀ ਦੀ ਸ਼ਿਕਾਇਤ ਮਿਲੀ ਸੀ। ਉਪਰੰਤ ਸਿਰਫ ਇਕ ਵਾਰ ਉਸ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ ਸੀ ਜਦ ਉਸ ਤੋਂ ਚੋਰੀ ਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਸ ਨੂੰ ਛੱਡ ਦਿੱਤਾ ਗਿਆ।


author

cherry

Content Editor

Related News