ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ

Wednesday, Jun 02, 2021 - 05:16 PM (IST)

ਆਪਣੀ ਹੀ ਪਾਰਟੀ ਖ਼ਿਲਾਫ਼ ਅਸ਼ਵਨੀ ਸੇਖੜੀ ਨੇ ਮੁੜ ਖੋਲ੍ਹਿਆ ਮੋਰਚਾ, ਦਿੱਤਾ ਵੱਡਾ ਬਿਆਨ

ਜਲੰਧਰ (ਸੋਨੂੰ)— ਕਾਂਗਰਸ ’ਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਇਕ ਵਾਰ ਫਿਰ ਤੋਂ ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਾਂਗਰਸ ਵਿਰੁੱਧ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਜਲੰਧਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹੁਣ ਕਾਂਗਰਸ ਦੀ ਪਾਰਟੀ ਵਿਚ ਬਹੁਤ ਬਦਲਾਅ ਲਿਆਉਣ ਦੀ ਲੋੜ ਹੈ। ਅਸ਼ਵਨੀ ਸੇਖੜੀ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਚ ਜੇਕਰ ਸਰਕਾਰ ਨੇ ਕਿਸਾਨਾਂ ਦੀ ਬਿਜਲੀ ਮੁਆਫ਼ ਕੀਤੀ ਹੈ ਤਾਂ ਉਹ ਸਰਕਾਰ ਨੂੰ ਮੁਫ਼ਤ ’ਚ ਮਿਲ ਰਹੀ ਹੈ ਅਤੇ ਇਸ ਸਮੇਂ ’ਚ ਪੰਜਾਬ ’ਚ ਬਿਜਲੀ ਦੇ ਰੇਟ ਅੱਧੇ ਹੋਣੇ ਚਾਹੀਦੇ ਹਨ। 

ਇਹ ਵੀ ਪੜ੍ਹੋ: ਸੇਵਾਮੁਕਤੀ ਦਾ ਮਿਲਿਆ ਤੋਹਫ਼ਾ, ਈ. ਡੀ. ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਏ ਚਾਰਜਸ਼ੀਟ

PunjabKesari

ਉਨ੍ਹਾਂ ਕਿਹਾ ਕਿ ਜੇਕਰ ਗੁਆਂਢ ਦੇ ਸੂਬਿਆਂ ’ਚ ਵੇਖਿਆ ਜਾਵੇ ਤਾਂ ਬਿਜਲੀ ਦੇ ਰੇਟ ਪੰਜਾਬ ਦੇ ਮੁਕਾਬਲੇ ਬਹੁਤ ਹੀ ਘੱਟ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਪਾਰਟੀ ਪੰਜਾਬ ’ਚ ਬਿਜਲੀ ਦੇ ਰੇਟਾਂ ਨੂੰ ਅੱਧੇ ਕਰਨ ਦਾ ਵਾਅਦਾ ਕਰੇਗੀ ਤਾਂ ਉਹ ਉਸ ਨੂੰ ਸਮਰਥਨ ਕਰਨਗੇ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਡੀ. ਐੱਨ. ਏ. ਕਾਂਗਰਸ ਦਾ ਹੈ ਅਤੇ 40 ਸਾਲ ਤੋਂ ਕਾਂਗਰਸ ਲਈ ਵਿਧਾਇਕ ਅਹੁਦੇ ’ਤੇ ਚੋਣਾਂ ਲੜਦੇ ਆ ਰਹੇ ਹਨ ਅਤੇ ਅੱਜ ਦੇ ਸਮੇਂ ’ਚ ਮੁੱਖ ਮੰਤਰੀ ਤੱਕ ਉਨ੍ਹਾਂ ਦੇ ਚਹੇਤੇ ਉਨ੍ਹਾਂ ਦੀ ਕੋਈ ਵੀ ਗੱਲ ਤੱਕ ਨਹੀਂ ਪੁੱਛਦੇ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਬਹੁਤ ਹੀ ਬਦਲਾਅ ਦੀ ਲੋੜ ਹੈ। 

ਇਹ ਵੀ ਪੜ੍ਹੋ: ਜਲੰਧਰ ਲਈ ਰਾਹਤ ਭਰੀ ਖ਼ਬਰ: ਘਟੀ ਕੋਰੋਨਾ ਦੀ ਰਫ਼ਤਾਰ, 100 ਸੈਂਪਲਾਂ ’ਚੋਂ ਮਿਲ ਰਹੇ ਸਿਰਫ਼ 6 ਸੰਕ੍ਰਮਿਤ

ਜਦੋਂ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਚੋਣਾਵੀ ਸਮੇਂ ’ਚ ਅਜਿਹੀਆਂ ਪਾਰਟੀ ਵਿਰੋਧੀ ਗੱਲਾਂ ਕਰ ਰਹੇ ਹਨ, ਜਿਸ ਨਾਲ ਸਾਫ਼ ਲੱਗਦਾ ਹੈ ਕਿ ਉਹ ਕਿਸੇ ਦੂਜੀ ਪਾਰਟੀ ’ਚ ਜਾਣ ਦੇ ਇਛੁੱਕ ਹਨ। ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਜੋ ਵੀ ਸਿਆਸੀ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ’ਤੇ ਗੌਰ ਕਰੇਗੀ ਅਤੇ ਦਿੱਤੇ ਵਾਅਦੇ ਪੂਰੇ ਕਰੇਗੀ, ਉਹ ਉਸ ਪਾਰਟੀ ਦਾ ਹੀ ਸਾਥ ਦੇਣਗੇ। ਦੂਜੀ ਪਾਰਟੀ ’ਚ ਜਾਣ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਇਸ ਗੱਲ ਲਈ ਅਜੇ ਕਾਫ਼ੀ ਸਮਾਂ ਹੈ, ਜਿਸ ’ਤੇ ਉਹ ਬਾਅਦ ’ਚ ਪ੍ਰੈੱਸ ਕਾਨਫੰਰਸ ਕਰਕੇ ਦੱਸਣਗੇ। 

ਇਹ ਵੀ ਪੜ੍ਹੋ: 4 ਸਾਲਾ ਬੱਚੀ ਦਾ ਹਾਦਸੇ 'ਚ ਕੱਟਿਆ ਗਿਆ ਸੀ ਪੈਰ, ਡਾਕਟਰਾਂ ਦੀ ਮਦਦ ਤੇ ਜਲੰਧਰ ਦੇ ਡੀ. ਸੀ. ਸਦਕਾ ਬਚੀ ਜਾਨ

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News