ਕੇਜਰੀਵਾਲ ਨੂੰ ਇਹ ਕੀ ਕਹਿ ਗਏ ਖਹਿਰਾ! (ਵੀਡੀਓ)
Tuesday, Aug 27, 2019 - 06:57 PM (IST)
ਚੰਡੀਗੜ੍ਹ : ਦਿੱਲੀ ਲਈ ਪੂਰੇ ਹੱਕ ਮੰਗਣ ਵਾਲੇ ਅਰਵਿੰਦ ਕੇਜਰੀਵਾਲ ਨੇ ਕਸ਼ਮੀਰ ’ਚ ਧਾਰਾ 370 ਹਟਾਉਣ ਦਾ ਸਮਰਥਨ ਕਰਕੇ ਇਕ ਵਾਰ ਫਿਰ ਆਪਣੇ ਦੋਗਲੇ ਚਰਿੱਤਰ ਨੂੰ ਪੇਸ਼ ਕੀਤਾ ਹੈ। ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਮੋਦੀ ਦਾ ਸਮਰਥਨ ਕਰਕੇ ਦਿੱਲੀ ਦੇ ਮੁੱਖ ਮੰਤਰੀ ਨੇ ਖੁਦ ਮੁਖਤਿਆਰੀ ਦੀ ਆਪਣੀ ਮੰਗ ਨੂੰ ਹੀ ਝੂਠਾ ਸਾਬਤ ਕਰ ਦਿੱਤਾ ਹੈ। ਇਥੋਂ ਤੱਕ ਖਹਿਰਾ ਨੇ ਕੇਜਰੀਵਾਲ ਨੂੰ ਕਮੀਨਾ ਅਤੇ ਡਰਪੋਕ ਤੱਕ ਆਖ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਧਾਰਾ 370 ਹਟਾਉਣ ਤੋਂ ਬਾਅਦ ਦਿੱਲੀ ਵਾਂਗ ਹੁਣ ਕਸ਼ਮੀਰ ਅਤੇ ਲੱਦਾਖ ਵੀ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਏ ਹਨ। ਆਮ ਆਦਮੀ ਪਾਰਟੀ ਦੇ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸਦਾ ਵਿਰੋਧ ਕਰਦੇ ਰਹੇ ਹਨ, ਉਨ੍ਹਾਂ ਦਾ ਇਲਜ਼ਾਮ ਰਿਹਾ ਹੈ ਕਿ ਐਲ. ਜੀ. ਦੀ ਮਰਜ਼ੀ ਬਗੈਰ ਉਹ ਦਿੱਲੀ ’ਚ ਕੋਈ ਕੰਮ ਆਪਣੀ ਮਰਜ਼ੀ ਨਾਲ ਨਹੀਂ ਕਰਵਾ ਸਕਦੇ। ਖਹਿਰਾ ਇਸੇ ਤਰਕ ’ਤੇ ਹੀ ਕੇਜਰੀਵਾਲ ਦੀ ਸੋਚ ਅਤੇ ਬਿਆਨਾ ’ਤੇ ਸਵਾਲੀਆਂ ਨਿਸ਼ਾਨ ਲਗਾ ਰਹੇ ਹਨ।