ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਕਾਫ਼ਿਲੇ 'ਤੇ ਹਮਲਾ, 'ਆਪ' ਨੇ ਯੂਥ ਕਾਂਗਰਸ ਵਰਕਰਾਂ 'ਤੇ ਲਾਇਆ ਦੋਸ਼

Sunday, Jun 18, 2023 - 05:54 PM (IST)

ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਕਾਫ਼ਿਲੇ 'ਤੇ ਹਮਲਾ, 'ਆਪ' ਨੇ ਯੂਥ ਕਾਂਗਰਸ ਵਰਕਰਾਂ 'ਤੇ ਲਾਇਆ ਦੋਸ਼

ਨੈਸ਼ਨਲ ਡੈਸਕ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਦੇ ਕਾਫ਼ਿਲੇ 'ਤੇ ਹਮਲਾ ਹੋਇਆ ਹੈ। ਦੋਵਾਂ ਹੀ ਮੁੱਖ ਮੰਤਰੀਆਂ 'ਤੇ ਹਮਲੇ ਦਾ ਦਾਅਵਾ ਆਮ ਆਦਮੀ ਪਾਰਟੀ ਨੇ ਕੀਤਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ 'ਚ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਕਾਫ਼ਿਲੇ 'ਤੇ ਹਮਲਾ ਯੂਥ ਕਾਂਗਰਸ ਦੇ ਵਰਕਰਾਂ ਨੇ ਕੀਤਾ ਹੈ। ਡਾਂਗਾਂ-ਸੋਟਿਆਂ ਦੇ ਨਾਲ ਸੀ.ਐੱਮ. ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਿਲੇ 'ਤੇ ਹਮਲਾ ਕਰਨ ਦਾ ਦੋਸ਼ ਹੈ। 

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਐਤਵਾਰ ਨੂੰ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ 'ਤੇ ਇਕ ਜਨਸਭਾ ਨੂੰ ਸੰਬੋਧਨ ਕੀਤਾ। ਜਨਸਭਾ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਦੋਵਾਂ ਹੀ ਮੁੱਖ ਮੰਤਰੀਆਂ ਦਾ ਕਾਫ਼ਿਲਾ ਗੁਜ਼ਰਿਆ ਸੀ। ਇਸ ਦੌਰਾਨ ਹੀ ਕਾਫ਼ਿਲੇ 'ਤੇ ਹਮਲਾ ਕਰਨ ਦਾ ਦੋਸ਼ ਹੈ। 


author

Rakesh

Content Editor

Related News