ਤਿਉਹਾਰਾਂ ਦੇ ਮੌਕੇ ਸੜਕੀ ਮਾਰਗ ਤੋਂ ਮਾਲ ਦੀ ਆਮਦ ਵਧੀ, ਰੇਲਵੇ ਸਟੇਸ਼ਨ ’ਤੇ ਛਾਇਆ ਸਨਾਟਾ

10/18/2022 11:14:34 AM

ਅੰਮ੍ਰਿਤਸਰ (ਇੰਦਰਜੀਤ)- ਦੀਵਾਲੀ ਦੇ ਤਿਉਹਾਰ ’ਤੇ ਵਪਾਰੀਆਂ ਦੇ ਮਾਲ ਦੀ ਆਮਦ ਦਾ ਲੋਡ ਸੜਕ ਮਾਰਗ ਵੱਲ ਆਉਣ ਕਾਰਨ ਰੇਲਵੇ ਸਟੇਸ਼ਨ ਮਾਲ ਦੀ ਆਮਦ ਘੱਟ ਹੋ ਗਈ ਹੈ। ਇਸ ਤੋਂ ਇਲਾਵਾ ਮਾਲ ਦੇਰੀ ਨਾਲ ਆਉਣ-ਜਾਣ ਕਾਰਨ ਰੇਲਵੇ ਰਾਹੀਂ ਆਉਣ ਵਾਲਾ ਸਾਮਾਨ ਬੇਹੱਦ ਘੱਟਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਰੇਲਵੇ ਸਟੇਸ਼ਨ ’ਤੇ ਸੰਨਾਟਾ ਛਾ ਗਿਆ ਹੈ। ਉਥੇ ਹੁਣ ਸਿਰਫ਼ ਕੁਝ ਵਾਹਨ ਅਤੇ ਖਾਲੀ ਆਟੋ ਆਦਿ ਖੜ੍ਹੇ ਵਿਖਾਈ ਦੇ ਰਹੇ ਸਨ। ਇਸ ਵਾਰ ਸੜਕ ਰਾਹੀਂ ਮਾਲ ਮੰਗਵਾਉਣ ਨੂੰ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ, ਕਿਉਂਕਿ ਇੱਥੇ ਵੱਡੀ ਗਿਣਤੀ ’ਚ ਟਰਾਂਸਪੋਰਟਰ ਹਨ, ਜੋ ਬਿਨਾਂ ਬਿੱਲ ਤੋਂ ਮਾਲ ਮੰਗਵਾ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ : ESI ਹਸਪਤਾਲ ਦੇ ਬਾਹਰ ਮਿਲਿਆ ਨਵਜਾਤ ਬੱਚੀ ਦਾ ਭਰੂਣ, ਸੜਕ ’ਤੇ ਸੁਟਣ ਵਾਲਾ ਕਲਯੁੱਗੀ ਪਿਤਾ ਗ੍ਰਿਫਤਾਰ

ਦੱਸ ਦੇਈਏ ਕਿ ਇਹ ਲੋਕ ਰਾਤ-ਰਾਤ ਰਸਤਾ ਬਦਲ ਕੇ ਇੱਥੇ ਪਹੁੰਚ ਜਾਂਦੇ ਹਨ। ਇਨ੍ਹਾਂ ਸੜਕਾਂ ਦੀ ਜਾਂਚ ਕਰਨੀ ਸੌਖੀ ਨਹੀਂ ਹੈ। ਦੂਜੇ ਪਾਸੇ ਢੋਆ-ਢੁਆਈ ਕਰਨ ਵਾਲੇ ਦੋ ਨੰਬਰ ’ਤੇ ਮਾਲ ਲਿਆਉਣ ਵਾਲੇ ਵਿਭਾਗੀ ਅਧਿਕਾਰੀਆਂ ਦੀ ਰੇਕੀ ਕਰਦੇ ਹਨ, ਕਿਉਂਕਿ ਇਸ ਕੰਮ ਵਿਚ ਮੁਨਾਫ਼ਾ ਬਹੁਤ ਜ਼ਿਆਦਾ ਹੁੰਦਾ ਹੈ। ਕਈ ਵਾਰ ਮਾਲ ਫੜੇ ਜਾਣ ’ਤੇ ਮੋਬਾਇਲ ਵਿੰਗ ਵਲੋਂ ਜੁਰਮਾਨੇ ਲਾਏ ਜਾਂਦੇ ਹਨ ਪਰ ਜ਼ਿਆਦਾ ਕਮਾਈ ਹੋਣ ’ਤੇ ਇਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ। ਪਿਛਲੇ ਹਫ਼ਤੇ ਇਕ ਟਰੱਕ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ, ਜਦਕਿ ਜ਼ਿਆਦਾਤਰ ਰੇਲਵੇ ਸਟੇਸ਼ਨ ’ਤੇ ਵਪਾਰੀਆਂ ਵੱਲੋਂ ਬਿਲਿੰਗ ਰਾਹੀਂ ਆਰਡਰ ਕੀਤੇ ਜਾਂਦੇ ਹਨ, ਜ਼ਿਆਦਾਤਰ ਬਿਲਿੰਗ ‘ਈ-ਵੇ’ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ

ਇਸ ਦੌਰਾਨ ਪ੍ਰਾਈਵੇਟ ਬੱਸਾਂ ’ਤੇ ਮਾਲ ਲੈ ਕੇ ਆਉਣ ਵਾਲਿਆਂ ਵਿਚ ਤਾਂ ਪਹਿਲਾਂ ਹੀ ਭਾਰੀ ਉਤਸ਼ਾਹ ਹੈ। ਇਨ੍ਹਾਂ ਬੱਸਾਂ ਵਿਚ ਚੋਰਾਂ ਨੇ ਜਿਸ ਤਰ੍ਹਾਂ ਦੀ ਕਾਰੀਗਰੀ ਬਣਾਈ ਹੈ, ਉਨ੍ਹਾਂ ਨੂੰ ਕੋਈ ਵਿਭਾਗ ਪੁੱਛਣ ਵਾਲਾ ਨਹੀਂ ਹੈ। ਦੂਜੇ ਪਾਸੇ ਯਾਤਰੀ ਬੱਸਾਂ ਰਾਹੀਂ ਮਾਲ ਲਿਆਉਣਾ ਪੂਰੀ ਤਰ੍ਹਾਂ ਕਾਨੂੰਨੀ ਤੌਰ ’ਤੇ ਪਾਬੰਦੀਸ਼ੁਦਾ ਹੈ। ਇਸ ’ਤੇ ਕਾਨੂੰਨੀ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੂੰ ਲਾਇਸੈਂਸ ਕੌਣ ਦਿੰਦਾ ਹੈ? ਬਹੁਤ ਵੱਡੀ ਗਿਣਤੀ ਵਿਚ ਪ੍ਰਾਈਵੇਟ ਬੱਸਾਂ ਦੇ ਡਰਾਈਵਰ ਟਰੱਕਾਂ ਵਿਚਕਾਰ ਸਾਮਾਨ ਲੈ ਕੇ ਆਉਂਦੇ ਹਨ, ਜਿਸ ਵਿਚ ਅੱਧੇ ਤੋਂ ਵੱਧ ਟਰੱਕ ਸੁਰੱਖਿਅਤ ਆ ਜਾਂਦੇ ਹਨ। ਵੱਡੀ ਗੱਲ ਇਹ ਹੈ ਕਿ ਜੇਕਰ ਕਿਸੇ ਚੈਕਿੰਗ ਕਰਨ ਵਾਲੇ ਕਰਮਚਾਰੀ ਜਾਂ ਅਧਿਕਾਰੀ ਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ ਤਾਂ ਉਹ ਇਨ੍ਹਾਂ ਬੱਸਾਂ ਦੇ ਗੁਪਤ ਰੂਪ ਵਿੱਚ ਬਣਾਏ ਗਏ ਖੋਖਿਆਂ ਦਾ ਪਤਾ ਨਹੀਂ ਲਗਾ ਸਕਦਾ। ਦੂਜੇ ਪਾਸੇ ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਦਾ ਕਹਿਣਾ ਹੈ ਕਿ ਕਈ ਵਾਰ ਉਨ੍ਹਾਂ ਦਾ ਸਾਮਾਨ ਫੜਿਆ ਗਿਆ ਹੈ ਅਤੇ ਜੁਰਮਾਨਾ ਵੀ ਲਗਾਇਆ ਗਿਆ ਹੈ, ਉਥੇ ਆਉਣ ਵਾਲੇ ਸਮੇਂ ਵਿਚ ਵਿਭਾਗ ਇਨ੍ਹਾਂ ’ਤੇ ਪੂਰਾ ਫੋਕਸ ਰੱਖੇਗਾ।

ਪੜ੍ਹੋ ਇਹ ਵੀ ਖ਼ਬਰ : ਬਠਿੰਡਾ ਮਗਰੋਂ ਗੁਰਦਾਸਪੁਰ ਦੇ ਇਸ ਕਸਬੇ ਦੀਆਂ ਹੱਦਾਂ ’ਤੇ ਲੱਗੇ ਨਸ਼ੇ ਸੰਬੰਧੀ ਬੋਰਡ, ਕਿਹਾ ਬਣਾਵਾਂਗੇ 'ਬੰਦੇ ਦਾ ਪੁੱਤ’

ਕੀਮਤੀ ਮਾਲ ਆਉਂਦਾ ਹੈ ਬੱਸਾਂ ’ਤੇ, ਭਾਰੀ ਟਰਾਂਸਪੋਰਟ ਰਾਹੀਂ
ਦੱਸਣਯੋਗ ਹੈ ਕਿ ਸਵਾਰੀ ਬੱਸ ਰਾਹੀਂ ਜ਼ਿਆਦਾ ਮਹਿੰਗੇ ਫੋਨ, ਜਿਨ੍ਹਾਂ ਵਿਚ ਪ੍ਰਤੀ ਨਗ ਲੱਖਾਂ ਰੁਪਇਆ ਦਾ ਸਾਮਾਨ ਆਉਂਦਾ ਹੈ। ਇਨ੍ਹਾਂ ਵਿਚ ਆਰਟੀਫਿਸ਼ੀਅਲ ਅਤੇ ਅਸਲੀ ਜਿਊਲਰੀ, ਦਵਾਈਆਂ, ਰੈਡੀਮੇਡ ਮਹਿੰਗੇ ਕੱਪੜੇ, ਗਾਗਲ, ਐੱਲ. ਸੀ. ਡੀ. ਆਦਿ ਚੀਜ਼ਾਂ ਵੱਡੀ ਮਾਤਰਾ ਵਿਚ ਆਉਂਦੀਆ ਹਨ, ਉਥੇ ਟਰਾਂਸਪੋਰਟ ਰਾਹੀਂ ਇਲੈਕਟ੍ਰੀਕਲ, ਹਾਰਡਵੇਅਰ, ਹੌਜਰੀ, ਜੁੱਤੀਆਂ, ਬੂਟ, ਚੱਪਲਾਂ, ਪਲਾਸਟਿਕ ਤੋਹਫ਼ੇ ਵਾਲੀਆਂ ਵਸਤੂਆਂ, ਦੀਵਾਲੀ ਦੀਆਂ ਵਿਸ਼ੇਸ਼ ਚੀਜਾਂ, ਪਲਾਸਟਿਕ ਦੀਆਂ ਵਸਤੂਆਂ, ਬਾਲਟੀਆਂ, ਖਿਡੌਣੇ ਆਦਿ ਬਿਨਾਂ ਬਿੱਲ ਤੋਂ ਪਹੁੰਚ ਜਾਂਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ

ਟਰਾਂਸਪੋਰਟੇਸ਼ਨ ’ਚ ਤੇਜ਼ੀ ਵਾਇਆ ਰੋਡ
ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲਾ ਮਾਲ ਵਾਇਆ ਰੋਡਵੇਜ਼ ਜਾਂ ਬੱਸ ਰਾਹੀਂ ਬਹੁਤ ਜਲਦੀ ਪਹੁੰਚਦਾ ਹੈ। ਟਰਾਂਸਪੋਰਟ ਰਾਹੀਂ ਦਿੱਲੀ ਦੀ ਦੂਰੀ 48 ਘੰਟਿਆਂ ਵਿਚ ਤੈਅ ਕੀਤੀ ਜਾਂਦੀ ਹੈ, ਜਦੋਂਕਿ ਪ੍ਰਾਈਵੇਟ ਬੱਸ ਰਾਹੀਂ ਸਿਰਫ਼ 8 ਤੋਂ 9 ਘੰਟੇ ਦਾ ਸਮਾਂ ਲੱਗਦਾ ਹੈ। ਡਰਾਈਵਰ 6 ਘੰਟਿਆਂ ਵਿਚ ਅੰਮ੍ਰਿਤਸਰ ਮਾਲ ਲੈ ਆਉਂਦਾ ਹੈ। ਰੇਲਵੇ ਦਾ ਰੁਝਾਨ ਇਸ ਲਈ ਟੁੱਟਣ ਲੱਗਾ ਹੈ, ਕਿਉਂਕਿ ਰੇਲ ਰੋਕੋ ਅੰਦੋਲਨ ਦੌਰਾਨ ਅਕਸਰ ਵਪਾਰੀਆਂ ਦਾ ਮਾਲ ਗੁੰਮ ਹੁੰਦਾ ਰਹਿੰਦਾ ਹੈ, ਕਈ ਵਾਰ ਤਾਂ ਕਈ ਮਹੀਨਿਆਂ ਬਾਅਦ ਮਾਲ ਆਉਂਦਾ ਰਹਿੰਦਾ ਹੈ। ਇਸ ਉਪਰੰਤ ਲੋਕ ਰੇਲ ਰਾਹੀਂ ਮਾਲ ਮਗਵਾਉਣ ਤੋਂ ਪਹਿਲਾਂ ਦੂਰ ਹੋ ਚੁੱਕੇ ਹਨ। ਬਹੁਤ ਘੱਟ ਮਾਲ ਹੁਣ ਰੇਲ ਰਾਹੀਂ ਆਉਂਦਾ ਹੈ।


rajwinder kaur

Content Editor

Related News