ਖ਼ੁਦ ਨੂੰ ਗੈਂਗਸਟਰ ਭਗਵਾਨਪੁਰੀਆ ਤੇ ਬਿਸ਼ਨੋਈ ਦਾ ਸਾਥੀ ਦੱਸ ਮੰਗ ਰਿਹਾ ਸੀ ਫਿਰੌਤੀ, ਚੜ੍ਹਿਆ ਪੁਲਸ ਅੜਿੱਕੇ

Monday, Jan 23, 2023 - 11:16 PM (IST)

ਖ਼ੁਦ ਨੂੰ ਗੈਂਗਸਟਰ ਭਗਵਾਨਪੁਰੀਆ ਤੇ ਬਿਸ਼ਨੋਈ ਦਾ ਸਾਥੀ ਦੱਸ ਮੰਗ ਰਿਹਾ ਸੀ ਫਿਰੌਤੀ, ਚੜ੍ਹਿਆ ਪੁਲਸ ਅੜਿੱਕੇ

ਅੰਮ੍ਰਿਤਸਰ/ਜੰਡਿਆਲਾ ਗੁਰੂ (ਸੰਜੀਵ/ਅਰੁਣ/ਸ਼ਰਮਾ/ਸੁਰਿੰਦਰ) : ਦੋ ਛੋਟੀਆਂ ਬੱਚੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਦੇ ਦਾਦੇ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਸੰਦੀਪ ਸਿੰਘ ਨੂੰ ਥਾਣਾ ਜੰਡਿਆਲਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਸਰਪੰਚ ਗੋਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਧੀਆਂ ਨੂੰ ਸਕੂਲ ਤੋਂ ਘਰ ਲੈ ਕੇ ਆਇਆ ਸੀ, ਇਸੇ ਦੌਰਾਨ ਮੁਲਜ਼ਮ ਘਰ ਵਿੱਚ ਦਾਖ਼ਲ ਹੋ ਗਿਆ ਅਤੇ ਖ਼ੁਦ ਆਪਣੇ ਆਪ ਨੂੰ ਗੈਂਗਸਟਰ ਦੱਸ ਕੇ 10 ਲੱਖ ਰੁਪਏ ਫਿਰੌਤੀ ਦੀ ਮੰਗ ਕਰਨ ਲੱਗਾ।

ਇਹ ਵੀ ਪੜ੍ਹੋ : CM ਮਾਨ ਨੂੰ ਮੁੰਬਈ ਵਿਖੇ ਕਾਰੋਬਾਰੀਆਂ ਵੱਲੋਂ ਭਰਵਾਂ ਹੁੰਗਾਰਾ, ਕਈ ਵੱਡੀ ਕੰਪਨੀਆਂ ਨਾਲ ਕੀਤੀ ਮੁਲਾਕਾਤ

ਮੁਲਜ਼ਮ ਖੁਦ ਨੂੰ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸ ਰਿਹਾ ਸੀ। ਦੋਸ਼ੀ ਨੇ ਉਸ ਦੀਆਂ ਬੇਟੀਆਂ ਨੂੰ ਅਗਵਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਉਸ ਦੀ ਪਤਨੀ ਨੇ ਦੋਸ਼ੀ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੀ ਕੁੱਟਮਾਰ ਕੀਤੀ, ਜਦੋਂ ਉਸ ਦੀ ਬੇਟੀ ਦਖ਼ਲ ਦੇਣ ਆਈ ਤਾਂ ਦੋਸ਼ੀ ਨੇ ਉਸ ਨੂੰ ਧੱਕਾ ਦੇ ਦਿੱਤਾ, ਜਿਵੇਂ ਹੀ ਉਸ ਦਾ ਰਿਸ਼ਤੇਦਾਰ ਘਰ ਆਇਆ ਤਾਂ ਦੋਸ਼ੀ ਉਸ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Mandeep Singh

Content Editor

Related News