ਸੜਕ 'ਤੇ ਕੁੜੀਆਂ ਨਾਲ ਭਿੜਣਾ ਮੁੰਡਿਆਂ ਨੂੰ ਪਿਆ ਮਹਿੰਗਾ, 3 ਗ੍ਰਿਫਤਾਰ (ਵੀਡੀਓ)
Friday, Sep 27, 2019 - 03:41 PM (IST)
ਜਲੰਧਰ (ਸੋਨੂੰ)—ਜਲੰਧਰ 'ਚ 21 ਸਤੰਬਰ ਦੀ ਰਾਤ ਥਾਣਾ ਡਿਵੀਜਨ ਨੰਬਰ ਛੇ ਦੇ ਨੇੜੇ ਪੈਂਦੇ ਮਾਡਲ ਟਾਊਨ ਖੇਤਰ 'ਚ 2 ਲੜਕੀਆਂ ਨਾਲ ਕੁਝ ਮੁੰਡਿਆਂ ਵਲੋਂ ਮਾਰਕੁੱਟ ਕੀਤੀ ਗਈ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਉਸ ਮਾਮਲੇ 'ਚ ਪੁਲਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਦਰਅਸਲ, ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਕੁਝ ਲੜਕੇ ਇਕ ਲੜਕੀ ਨਾਲ ਹੱਥੋਪਾਈ ਹੋ ਰਹੇ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਸਾਜਨ, ਸਤਿਨ ਤੇ ਰੋਹਿਤ ਨਾਂ ਦੇ ਤਿੰਨ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ।ਫਿਲਹਾਲ ਪੁਲਸ ਪੁੱਛਗਿੱਛ ਦੌਰਾਨ ਇਨ੍ਹਾਂ ਦੋਸ਼ੀਆਂ ਤੋਂ ਸਾਥੀਆਂ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।