ਇੰਟਰਨੈੱਟ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫਤਾਰ

Friday, Jul 27, 2018 - 12:45 AM (IST)

ਇੰਟਰਨੈੱਟ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫਤਾਰ

ਰਾਜਪੁਰਾ(ਹਰਵਿੰਦਰ)-ਥਾਣਾ ਸ਼ੰਭੂ ਪੁਲਸ ਨੇ ਮੁਖਬਰੀ ਦੇ ਆਧਾਰ ’ਤੇ ਕੇਬਲ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ  ਡੀ. ਐੈੱਸ. ਪੀ. ਅਸ਼ੋਕ ਕੁਮਾਰ ਨੇ  ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਛੇਡ਼ੀ ਮੁਹਿੰਮ ਤਹਿਤ ਐੈੱਸ. ਐਚ. ਓ. ਇੰਸਪੈਕਟਰ ਕੁਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ  ਕਿ ਕੁੱਝ ਵਿਅਕਤੀ ਇੰਟਰਨੈੈੱਟ ਦੀਆਂ ਕੇਬਲ ਤਾਰਾਂ ਚੋਰੀ ਕਰ ਕੇ ਦਿੱਲੀ ਵੇਚਦੇ ਹਨ।  ਉਨ੍ਹਾਂ ਪੁਲਸ ਪਾਰਟੀ ਨਾਲ ਐੈੱਨ. ਐੈੱਚ.-1 ’ਤੇ ਪਿੰਡ ਅਲੀਮਾਜਰਾ ਨੇਡ਼ੇ  ਇਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ। ਉਸ ਵਿਚੋਂ 14-15 ਫੁੱਟ ਲੰਬੀਆਂ ਇੰਟਰਨੈੈੱਟ ਦੀਆਂ ਕੇਬਲ ਤਾਰਾਂ, ਗੈਂਤੀਅਾਂ, ਚੌਰਸੀਆ, ਬਲੇਡ, ਆਰੀਆਂ ਤੇ ਹਥੌਡ਼ੇ ਆਦਿ ਬਰਾਮਦ ਹੋਏ। ਜਦੋਂ ਪੁਲਸ ਨੇ ਕੇਬਲ ਤਾਰਾਂ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਤਸੱਲੀਬਖਸ਼ ਜਵਾਬ ਨਾ ਦੇ ਸਕੇ। ਮੁਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਇਹ ਤਾਰਾਂ ਲੁਧਿਆਣਾ ਤੋਂ ਚੋਰੀ ਕਰ ਕੇ ਲਿਆ ਰਹੇ ਸਨ,  ਜੋ ਦਿੱਲੀ ਵੇਚਣੀਅਾਂ ਸਨ। ਮੁਲਜ਼ਮਾਂ ਦੀ ਪਛਾਣ ਮੁਹੰਮਦ ਸਾਹਿਬ, ਮਨਜ਼ੂਰ ਆਲਮ, ਫਾਰੂਕ ਇਸਰਾਇਲ, ਮੁਹੰਮਦ ਸਾਜਿਦ  ਅਤੇ ਅਰੁਣ ਪ੍ਰਤਾਪ ਸਿੰਘ ਵਜੋਂ ਹੋਈ ਹੈ। 
 


Related News