ਪੁਲਸ ਨੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

06/10/2018 5:43:04 AM

ਲੁਧਿਆਣਾ(ਰਿਸ਼ੀ)-ਦਿਨ ਸਮੇਂ ਬੰਦ ਪਏ ਘਰਾਂ ਦੀ ਰੈਕੀ ਕਰ ਕੇ ਰਾਤ ਨੂੰ ਤਾਲੇ ਤੋੜਨ ਵਾਲੇ ਗਿਰੋਹ ਦਾ ਸੀ. ਆਈ. ਏ. ਸਟਾਫ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਭਾਰੀ ਮਾਤਰਾ 'ਚ ਰਿਕਵਰੀ ਕੀਤੀ ਹੈ। ਦੋਸ਼ੀਆਂ ਖਿਲਾਫ ਥਾਣਾ ਮਿਹਰਬਾਨ 'ਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਨੇ ਦੱਸਿਆ ਕਿ ਇੰਸ. ਹਰਪਾਲ ਸਿੰਘ ਅਤੇ ਐੱਸ. ਆਈ. ਅਵਤਾਰ ਸਿੰਘ ਦੀ ਪਾਰਟੀ ਨੇ ਸ਼ਨੀਵਾਰ ਨੂੰ ਪਿੰਡ ਸੀੜਾ ਰਾਹੋਂ ਰੋਡ ਤੋਂ ਚੋਰਾਂ ਨੂੰ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀਸ਼ੁਦਾ ਸਾਮਾਨ ਵੇਚਣ ਜਾ ਰਹੇ ਸਨ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਗਿਰੋਹ ਦਾ ਸਰਗਣਾ ਦਿਨ ਸਮੇਂ ਘਰਾਂ ਦੀ ਰੈਕੀ ਕਰਦਾ ਸੀ ਅਤੇ ਕਈ ਦਿਨਾਂ ਤੋਂ ਬੰਦ ਪਏ ਘਰਾਂ 'ਚ ਰਾਤ ਨੂੰ ਆਪਣੇ ਸਾਥੀਆਂ ਸਮੇਤ ਚੋਰੀ ਕਰਦਾ ਸੀ। ਗਿਰੋਹ ਦੇ ਮੈਂਬਰ ਰਾਕੇਸ਼ ਕੁਮਾਰ ਖਿਲਾਫ ਵੱਖ-ਵੱਖ ਪੁਲਸ ਸਟੇਸ਼ਨਾਂ 'ਚ 7 ਅਤੇ ਜਗਤਪਾਲ ਖਿਲਾਫ 2 ਮਾਮਲੇ ਦਰਜ ਹਨ ਤੇ ਇਨ੍ਹਾਂ ਦੀ ਮੁਲਾਕਾਤ ਜੇਲ 'ਚ ਹੀ ਹੋਈ ਸੀ। ਜ਼ਮਾਨਤ 'ਤੇ ਆ ਕੇ ਚਾਰਾਂ ਨੇ ਮਿਲ ਕੇ ਗੈਂਗ ਬਣਾ ਲਿਆ। ਪੁਲਸ ਨੇ ਸਾਰਿਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਪੁਲਸ ਅਨੁਸਾਰ ਕਈ ਹੋਰ ਮਾਮਲਿਆਂ ਦਾ ਖੁਲਾਸਾ ਹੋ ਸਕਦਾ ਹੈ। 
ਫੜੇ ਗਏ ਬਦਮਾਸ਼ਾਂ ਦੀ ਪਛਾਣ 
* ਰਮੇਸ਼ ਕੁਮਾਰ ਨਿਵਾਸੀ ਬਾਜੜਾ ਕਾਲੋਨੀ (ਸਰਗਣਾ)
* ਰਵੀ ਕੁਮਾਰ ਨਿਵਾਸੀ ਭਗਵੰਤ ਵਿਹਾਰ ਕਾਲੋਨੀ 
* ਰਾਕੇਸ਼ ਕੁਮਾਰ ਨਿਵਾਸੀ ਪਿੰਡ ਫੁੱਲਾਂਵਾਲ 
* ਜਗਤਪਾਲ ਨਿਵਾਸੀ ਕੈਲਾਸ਼ ਨਗਰ, ਬਾਜੜਾ ਕਾਲੋਨੀ
ਬਰਾਮਦਗੀ 
* ਐੱਲ. ਈ. ਡੀ.
* ਗੈਸ ਸਿਲੰਡਰ 6 
* ਮੋਟਰਸਾਈਕਲ 4 
* ਡੀ. ਵੀ. ਆਰ. 2 ਪੀਸ 
* ਮਿਕਸ ਜੂਸਰ 3 ਪੀਸ
* ਇਕ ਕੈਮਰਾ, ਪ੍ਰੈੱਸ, ਇਲੈਕਟ੍ਰਾਨਿਕ ਚੁੱਲ੍ਹਾ
* ਚਾਂਦੀ ਦੀਆਂ ਝਾਂਜਰਾਂ


Related News