ਨਸ਼ੇ ਦੀ ਪੂਰਤੀ ਲਈ ਸਨੈਚਿੰਗ ਕਰਨ ਵਾਲੇ ਦੋ ਦੋਸਤ ਗ੍ਰਿਫਤਾਰ
Sunday, Jun 10, 2018 - 05:24 AM (IST)
ਲੁਧਿਆਣਾ(ਰਿਸ਼ੀ)- ਨਸ਼ੇ ਦੀ ਪੂਰਤੀ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਦੋਸਤਾਂ ਨੂੰ ਸੀ. ਆਈ. ਏ. -2 ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਚੋਰੀਸ਼ੁਦਾ 6 ਮੋਬਾਇਲ ਫੋਨ ਅਤੇ ਵਾਰਦਾਤ ਵਿਚ ਪ੍ਰਯੋਗ ਕੀਤਾ ਜਾਣ ਵਾਲਾ ਮੋਟਰਸਾਈਕਲ ਬਰਾਮਦ ਕਰ ਕੇ ਥਾਣਾ ਸ਼ਿਮਲਾਪੁਰੀ 'ਚ ਕੇਸ ਦਰਜ ਕੀਤਾ ਹੈ। ਸੈੱਲ ਇੰਚਾਰਜ ਰਾਜੇਸ਼ ਕੁਮਾਰ ਅਨੁਸਾਰ ਫੜੇ ਗਏ ਸਨੈਚਰਾਂ ਦੀ ਪਛਾਣ ਜਸਮੀਤ ਸਿੰਘ ਨਿਵਾਸੀ ਪ੍ਰੀਤ ਨਗਰ, ਸ਼ਿਮਲਾਪੁਰੀ ਅਤੇ ਰਵੀ ਕੁਮਾਰ ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਸੂਚਨਾ ਦੇ ਅਧਾਰ 'ਤੇ ਮਠਾੜੂ ਚੌਕ ਦੇ ਨੇੜੇ ਤੋਂ ਤਦ ਗ੍ਰਿਫਤਾਰ ਕੀਤਾ ਜਦ ਉਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿਚ ਸਨ।
