ਕਿਸੇ ਹੋਰ ਦੀ 12ਵੀਂ ਦਾ ਪੇਪਰ ਦਿੰਦੇ 3 ਕਾਬੂ,  1 ਫਰਾਰ

Tuesday, Mar 13, 2018 - 03:46 AM (IST)

ਕਿਸੇ ਹੋਰ ਦੀ 12ਵੀਂ ਦਾ ਪੇਪਰ ਦਿੰਦੇ 3 ਕਾਬੂ,  1 ਫਰਾਰ

ਗੋਨਿਆਣਾ(ਗੋਰਾ ਲਾਲ)-ਪਿੰਡ ਗਿੱਲਪੱਤੀ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ 'ਚ ਚੱਲ ਰਹੀ 12ਵੀਂ ਦੀ ਓਪਨ ਪ੍ਰੀਖਿਆ ਦੇ ਹਿਸਟਰੀ ਦੇ ਪੇਪਰ 'ਚ ਚੈਕਿੰਗ ਦੌਰਾਨ ਸੁਪਰਡੈਂਟ ਨੇ ਕਿਸੇ ਹੋਰ ਦੀ ਥਾਂ 'ਤੇ ਪੇਪਰ ਦਿੰਦੇ 4 ਨੌਜਵਾਨਾਂ ਨੂੰ ਕਾਬੂ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਸ ਨੂੰ ਫੜਾ ਦਿੱਤਾ ਹੈ। ਸਕੂਲ ਗਿੱਲਪੱਤੀ ਦੇ ਓਪਨ ਪ੍ਰੀਖਿਆਂ ਕੇਂਦਰ ਦੇ ਸੁਪਰਡੈਂਟ ਜਗਦੀਸ਼ ਕੁਮਾਰ ਨੇ ਦੱਸਿਆ ਕਿ ਅੱਜ 12ਵੀਂ ਜਮਾਤ ਦਾ ਹਿਸਟਰੀ ਦਾ ਪੇਪਰ ਸੀ, ਜਿਸ 'ਚ 4 ਅਸਲੀ ਪ੍ਰੀਖਿਆਰਥੀ ਮਨਦੀਪ ਸਿੰਘ ਪੁੱਤਰ ਮਨਜੀਤ ਸਿੰਘ, ਜਗਤਾਰ ਸਿੰਘ  ਪੁੱਤਰ ਮਨਸਾ ਸਿੰਘ, ਸ਼ਮਸ਼ੇਰ ਸਿੰਘ  ਪੁੱਤਰ ਬਲਦੇਵ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਸਨ। ਇਨ੍ਹਾਂ ਦੀ ਜਗ੍ਹਾ 'ਤੇ ਕ੍ਰਮਵਾਰ 4 ਨੌਜਵਾਨ ਰਮਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭਗਤਾ ਭਾਈਕਾ, ਭੀਮ ਸਿੰਘ ਪੁੱਤਰ ਅਵਤਾਰ ਸਿੰਘ ਭਾਈ ਬਖਤੌਰ, ਕੁਲਵੀਰ ਸਿੰਘ ਪੁੱਤਰ ਸੰਤ ਸਿੰਘ ਬਰਗਾੜੀ ਅਤੇ ਲਵਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰਾਮਪੁਰਾ ਮੰਡੀ ਨੂੰ ਪੇਪਰ ਦਿੰਦੇ ਹੋਇਆਂ ਨੂੰ ਕਾਬੂ ਕਰ ਕੇ ਵਿਭਾਗੀ ਕਾਰਵਾਈ ਕਰਨ ਤੋਂ ਬਾਅਦ ਥਾਣਾ ਨੇਹੀਆਂ ਵਾਲਾ ਦੀ ਪੁਲਸ ਹਵਾਲੇ ਕਰ ਦਿੱਤਾ ਹੈ। ਸਿੱਖਿਆ ਵਿਭਾਗ ਵੱਲੋਂ ਬਣਦੀ ਕਾਰਵਾਈ ਕਰ ਕੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਸੁਪਰਡੈਂਟ ਸ਼ਮਾ ਰਾਣੀ, ਸੁਪਰਵਾਈਜ਼ਰ ਰਜਨੀ ਸ਼ਰਮਾ, ਜਸਵਿੰਦਰ ਕੌਰ, ਬਲਜੀਤ ਕੌਰ, ਕੰਟਰੋਲਰ ਗੁਰਮੇਲ ਸਿੰਘ ਤੇ ਮੁੱਖ ਅਧਿਆਪਕ ਕ੍ਰਿਸ਼ਨ ਗੋਪਾਲ ਆਦਿ ਹਾਜ਼ਰ ਸਨ। ਇਸ ਸਬੰਧੀ ਥਾਣਾ ਨੇਹੀਆਂ ਵਾਲਾ ਪੁਲਸ ਦੇ ਮੁੱਖ ਅਫ਼ਸਰ ਅੰਗਰੇਜ਼ ਸਿੰਘ ਨੇ ਕਿਹਾ ਕਿ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।


Related News