ਨਾਬਾਲਗ ਲੜਕੀ ਦਾ ਵਿਆਹ ਕਰਨ ਵਾਲੀ ਮਾਂ ਸਣੇ 4 ਕਾਬੂ

Wednesday, Dec 27, 2017 - 07:21 AM (IST)

ਨਾਬਾਲਗ ਲੜਕੀ ਦਾ ਵਿਆਹ ਕਰਨ ਵਾਲੀ ਮਾਂ ਸਣੇ 4 ਕਾਬੂ

ਮੂਨਕ(ਵਰਤੀਆ)—ਨਾਬਾਲਗ ਲੜਕੀ ਦੇ ਵਿਆਹ ਕਰਨ ਦੇ ਮਾਮਲੇ 'ਚ ਪੁਲਸ ਨੇ ਲੜਕੀ ਦੀ ਮਾਂ ਅਤੇ ਪਤੀ ਸਣੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਮੇਲਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਫਤਿਹਪੁਰੀ ਥਾਣਾ ਟੋਹਾਨਾ ਨੇ ਬੀਤੇ ਦਿਨੀਂ ਬਿਆਨ ਦਰਜ ਕਰਵਾਏ ਸਨ ਕਿ ਉਸ ਦੀ ਨਾਬਾਲਗ ਧੀ ਜਸਵੀਰ ਕੌਰ (12) ਉਸਦੀ ਤਲਾਕਸ਼ੁਦਾ ਪਤਨੀ ਗੁਰਮੀਤ ਕੌਰ ਉਰਫ਼ ਕਵਿਤਾ ਪੁੱਤਰੀ ਬਸਾਊ ਰਾਮ ਵਾਸੀ ਭੋਡੀ ਥਾਣਾ ਟੋਹਾਨਾ ਕੋਲ ਰਹਿ ਰਹੀ ਸੀ, ਜਿਸ ਦਾ ਉਸ ਦੀ ਪਤਨੀ ਨੇ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਨਿਆਣਾ ਨਾਲ ਵਿਆਹ ਕਰਵਾ ਦਿੱਤਾ। ਇਹ ਵਿਆਹ ਕਰਵਾਉਣ ਵਿਚ ਬਘੇਰਾ ਸਿੰਘ ਵਾਸੀ ਮਨਿਆਣਾ ਅਤੇ ਫੌਜਾ ਸਿੰਘ ਪੁੱਤਰ ਗਰਜਾ ਸਿੰਘ ਵਾਸੀ ਹਮੀਰਗੜ੍ਹ ਦਾ ਅਹਿਮ ਰੋਲ ਸੀ। ਇਸ ਮਾਮਲੇ 'ਚ ਲੜਕੀ ਦੀ ਮਾਂ, ਪਤੀ ਅਤੇ 2 ਹੋਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ।  ਲੜਕੀ ਨੂੰ ਬਰਾਮਦ ਕਰ ਕੇ ਸਾਂਭ-ਸੰਭਾਲ ਲਈ ਨਾਰੀ ਨਿਕੇਤਨ ਜਲੰਧਰ ਭੇਜ ਦਿੱਤਾ ਗਿਆ ਹੈ।


Related News