ਹੋਟਲ ਦਾ ਵੇਟਰ ਰੱਖ ਬਾਗ ਤੋਂ ਮੋਟਰਸਾਈਕਲ ਚੋਰੀ ਕਰ ਕੇ ਵੇਚ ਦਿੰਦਾ ਸੀ ਜਾਅਲੀ ਨੰਬਰ ਪਲੇਟ ਲਾ ਕੇ

Saturday, Dec 09, 2017 - 05:37 AM (IST)

ਹੋਟਲ ਦਾ ਵੇਟਰ ਰੱਖ ਬਾਗ ਤੋਂ ਮੋਟਰਸਾਈਕਲ ਚੋਰੀ ਕਰ ਕੇ ਵੇਚ ਦਿੰਦਾ ਸੀ ਜਾਅਲੀ ਨੰਬਰ ਪਲੇਟ ਲਾ ਕੇ

ਲੁਧਿਆਣਾ(ਰਿਸ਼ੀ)-ਰੇਖੀ ਸਿਨੇਮਾ ਕੋਲ ਇਕ ਹੋਟਲ ਦਾ ਵੇਟਰ ਜਲਦ ਅਮੀਰ ਬਣਨ ਲਈ ਰੱਖਬਾਗ ਕੋਲ ਮੋਟਰਸਾਈਕਲ ਚੋਰੀ ਕਰਨ ਲੱਗ ਪਿਆ ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਆਪਣੇ ਦੋਸਤਾਂ ਨੂੰ ਸਸਤੇ ਮੁੱਲ 'ਤੇ ਵੇਚਣ ਲੱਗ ਪਿਆ। ਥਾਣਾ ਇੰਚਾਰਜ ਵਿਨੋਦ ਕੁਮਾਰ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਸਾਹਿਲ ਕੁਮਾਰ ਨਿਵਾਸੀ ਰੇਖੀ ਸਿਨੇਮਾ ਚੌਕ ਦੇ ਰੂਪ 'ਚ ਹੋਈ ਹੈ। ਪੁਲਸ ਪਾਰਟੀ ਨੇ ਫੁਹਾਰਾ ਚੌਕ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਦ ਮੋਟਰਸਾਈਕਲ 'ਤੇ ਸਵਾਰ ਉਕਤ ਦੋਸ਼ੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ ਤਾਂ ਉਹ ਕਾਗਜ਼ਾਤ ਨਾ ਦਿਖਾ ਸਕਿਆ। ਗੰਭੀਰਤਾ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਕਿ ਉਹ ਮੋਟਰਸਾਈਕਲ ਚੋਰੀ ਕਰਦਾ ਹੈ, ਜਿਸ ਦੇ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ 3 ਹੋਰ ਮੋਟਰਸਾਈਕਲ ਬਰਾਮਦ ਕਰ ਲਏ। ਪੁਲਸ ਅਨੁਸਾਰ ਇਹ ਮੋਟਰਸਾਈਕਲ ਰੱਖ ਬਾਗ ਤੋਂ ਚੋਰੀ ਕੀਤੇ ਹਨ। ਇਕ ਹੋਰ ਚੋਰੀਸ਼ੁਦਾ ਮੋਟਰਸਾਈਕਲ ਪੁਲਸ ਨੇ ਕੀਤਾ ਬੰਦ ਚੋਰੀਸ਼ੁਦਾ ਮੋਟਰਸਾਈਕਲ 'ਤੇ ਜਾ ਰਹੇ ਉਕਤ ਦੋਸ਼ੀ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਬੀਤੇ ਦਿਨੀਂ ਰੋਕ ਲਿਆ, ਕਾਗਜ਼ਾਤ ਨਾ ਦਿਖਾਉਣ 'ਤੇ ਮੋਟਰਸਾਈਕਲ ਧਾਰਾ 207 'ਚ ਬੰਦ ਕਰ ਦਿੱਤਾ ਪਰ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਨਹੀਂ ਕੀਤੀ ਗਈ। ਉਪਰੋਕਤ ਜਾਣਕਾਰੀ ਦੋਸ਼ੀ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦਿੱਤੀ। 


Related News