ਸ਼ਰਾਬ ਤੇ ਲਾਹਣ ਸਣੇ 4 ਕਾਬੂ,1 ਫਰਾਰ

11/13/2017 1:45:46 AM

ਫ਼ਿਰੋਜ਼ਪੁਰ(ਕੁਮਾਰ, ਗੁਲਾਟੀ)—ਫਿਰੋਜ਼ਪੁਰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਸਬ-ਇੰਸਪੈਕਟਰ ਓਮ ਪ੍ਰਕਾਸ਼ ਦੀ ਅਗਵਾਈ ਹੇਠ 15 ਪੇਟੀਆ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਅਤੇ ਸਦਰ ਜ਼ੀਰਾ ਤੇ ਘੱਲ ਖੁਰਦ ਦੀ ਪੁਲਸ ਨੇ 130 ਕਿਲੋ ਲਾਹਣ ਬਰਾਮਦ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਦੂਸਰਾ ਵਿਅਕਤੀ ਫਰਾਰ ਹੋ ਗਿਆ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਓਮ ਪ੍ਰਕਾਸ਼ ਨੇ ਦੱਸਿਆ ਕਿ ਪੁਲਸ ਨੇ ਪਿੰਡ ਹਾਮਦ ਦੇ ਏਰੀਆ 'ਚ 9 ਪੇਟੀਆਂ ਠੇਕਾ ਸ਼ਰਾਬ ਰਾਇਲ ਸਟੈਗ ਤੇ 6 ਪੇਟੀਆਂ ਸ਼ਰਾਬ ਰਾਇਲ ਚੈਲੇਂਜਰ ਸਮੇਤ ਗੁਰਸ਼ਪਿੰਦਰ ਸਿੰਘ ਉਰਫ ਗੋਰਾ ਤੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਥਾਣਾ ਸਦਰ ਜ਼ੀਰਾ ਦੇ ਐੱਚ. ਸੀ. ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਰਟੋਲ ਰੋਹੀ ਦੇ ਏਰੀਆ 'ਚ ਪੁਲਸ ਨੇ ਬਲਕਾਰ ਸਿੰਘ ਨੂੰ 30 ਕਿਲੋ ਲਾਹਣ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਘੱਲ ਖੁਰਦ ਦੇ ਏ. ਐੱਸ. ਆਈ. ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੇ ਪਿੰਡ ਭੰਬਾ ਲੰਡਾ ਦੇ ਏਰੀਆ 'ਚ 100 ਲੀਟਰ ਲਾਹਣ ਬਰਾਮਦ ਕੀਤੀ ਹੈ, ਜਦਕਿ ਨਾਮਜ਼ਦ ਵਿਅਕਤੀ ਬੇਅੰਤ ਸਿੰਘ ਪੁਲਸ ਨੂੰ ਦੇਖਦੇ ਫਰਾਰ ਹੋ ਗਿਆ। ਫੜੇ ਗਏ ਵਿਅਕਤੀਆਂ  ਖਿਲਾਫ ਪੁਲਸ ਨੇ ਸੰਬੰਧਤ ਪੁਲਸ ਥਾਣਿਆਂ 'ਚ ਮੁਕੱਦਮਾ ਦਰਜ ਕੀਤਾ ਹੈ। ਨਗਰ ਥਾਣਾ ਨੰ. 2 ਦੀ ਪੁਲਸ ਨੇ ਬੀਤੀ ਸ਼ਾਮ ਗਸ਼ਤ ਦੌਰਾਨ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨਗਰ ਥਾਮਾ ਨੰ. 2 ਦੀ ਪੁਲਸ ਦੇ ਹੌਲਦਾਰ ਦੇਸਰਜ ਬੀਤੀ ਸ਼ਾਮ ਮਹਾਰਾਣਾ ਪ੍ਰਤਾਪ ਮਾਰਕੀਟ ਦੇ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੁਖਬਿਰ ਨੇ ਸੂਚਨਾ ਦਿੱਤੀ ਕਿ ਰਾਮਦੇਵ ਨਗਰੀ ਗਲੀ ਨੰਬਰ 5 ਨਿਵਾਸੀ ਸੁਸ਼ੀਲ ਕੁਮਾਰ ਪੁੱਤਰ ਮੁਰਾਰੀ ਲਾਲ ਅਬੋਹਰ 'ਚ ਹੋਰ ਰਾਜਾਂ ਤੋਂ ਸ਼ਰਾਬ ਲਿਆ ਕੇ ਨਾਜਾਇਜ਼ ਰੂਪ 'ਚ ਵੇਚਦਾ ਹੈ ਅਤੇ ਇਸ ਸਮੇਂ ਵੀ ਢਾਣੀ ਵਿਸ਼ੇਸ਼ਰਨਾਥ ਦੇ ਨੇੜੇ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਦਕਿ ਦੋਸ਼ੀ ਸੁਸ਼ੀਲ ਕੁਮਾਰ ਉਥੋਂ ਭੱਜ ਗਿਆ। ਪੁਲਸ ਨੇ ਸੁਸ਼ੀਲ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


Related News