ਭਤੀਜੇ ਨੂੰ ਮਾਰਨ ਵਾਲਾ ਮੁਲਜ਼ਮ ਚਾਚਾ ਗ੍ਰਿਫਤਾਰ

09/08/2017 4:27:58 AM

ਲੁਧਿਆਣਾ(ਮਹੇਸ਼)-ਕਰੀਬ ਇਕ ਮਹੀਨੇ ਤੱਕ ਚੱਲੇ ਲੁਕਣ-ਮੀਟੀ ਦੀ ਖੇਡ ਤੋਂ ਬਾਅਦ ਆਖਿਰਕਾਰ ਕਤਲ ਦਾ ਮੁਲਜ਼ਮ ਚਾਚਾ ਪੁਲਸ ਦੀ ਗ੍ਰਿਫਤ ਵਿਚ ਆ ਹੀ ਗਿਆ, ਜਿਸ 'ਤੇ ਆਪਣੇ 8 ਸਾਲ ਦੇ ਭਤੀਜੇ ਦੀ ਹੱਤਿਆ ਦਾ ਦੋਸ਼ ਹੈ। ਜ਼ਮੀਲ ਵਾਰਦਾਤ ਦੇ ਬਾਅਦ ਤੋਂ ਹੀ ਫਰਾਰ ਹੋ ਗਿਆ ਸੀ। ਜੋਧੇਵਾਲ ਥਾਣਾ ਮੁਖੀ ਇੰਸ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਉਹ ਕਿੱਥੇ ਛੁਪ ਕੇ ਰਿਹਾ, ਉਸ ਦਾ ਪਤਾ ਲਾਇਆ ਜਾ ਰਿਹਾ ਹੈ। ਜ਼ਮੀਲ ਖਿਲਾਫ ਆਪਣੇ ਭਤੀਜੇ ਸ਼ਾਹ ਹੁਸੈਨ ਦਾ ਕਤਲ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ।
ਮੁਲਜ਼ਮ ਦਾ ਆਪਣੇ ਵੱਡੇ ਭਰਾ ਮੁਹੰਮਦ ਹੁਸੈਨ ਨਾਲ 2 ਲੱਖ ਰੁਪਏ ਦੇ ਲੈਣ-ਦੇਣ ਦਾ ਵਿਵਾਦ ਚੱਲ ਰਿਹਾ ਸੀ। 8 ਅਗਸਤ ਦੀ ਸ਼ਾਮ ਕਰੀਬ 8 ਵਜੇ ਜਦੋਂ ਮੁਹੰਮਦ ਹੁਸੈਨ ਆਪਣੇ ਪਰਿਵਾਰ ਨੂੰ ਲੈ ਕੇ ਬਹਾਦੁਰ ਕੇ ਰੋਡ ਦੇ ਆਜ਼ਾਦ ਨਗਰ ਸਥਿਤ ਜ਼ਮੀਲ ਦੀ ਫੈਕਟਰੀ 'ਚ ਪਹੁੰਚਿਆ ਤਾਂ ਬਦਨਾਮੀ ਦੇ ਡਰੋਂ ਜ਼ਮੀਲ ਨੇ ਫੈਕਟਰੀ ਵਰਕਰਾਂ ਨੂੰ ਤੁਰੰਤ ਛੁੱਟੀ ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਭਰਾਵਾਂ ਵਿਚਕਾਰ ਹੋਏ ਵਿਵਾਦ ਦੌਰਾਨ ਜ਼ਮੀਲ ਨੇ ਗੁੱਸੇ ਵਿਚ ਆ ਕੇ ਕੈਂਚੀ ਚੁੱਕ ਕੇ ਮਾਰੀ ਸੀ, ਜੋ ਕੋਲ ਖੜ੍ਹੇ ਸ਼ਾਹ ਹੁਸੈਨ ਦੇ ਗਲੇ 'ਤੇ ਲੱਗੀ, ਜਿਸ 'ਤੇ ਕੈਂਚੀ ਦਾ ਤਿੱਖਾ ਇਕ ਹਿੱਸਾ ਉਸ ਦੀ ਗਰਦਨ ਅਤੇ ਦੂਸਰਾ ਹਿੱਸਾ ਉਸ ਦੀ ਗੱਲ੍ਹ ਵਿਚ ਵੜ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ।


Related News