ਕਤਲ ਕੇਸ ''ਚ ਭਗੌੜਾ ਗੱਡੀ ਤੇ ਪਿਸਟਲ ਸਣੇ ਕਾਬੂ
Thursday, Aug 24, 2017 - 01:25 AM (IST)
ਤਪਾ ਮੰਡੀ(ਸ਼ਾਮ,ਗਰਗ)-ਤਪਾ ਪੁਲਸ ਵੱਲੋਂ ਕਤਲ ਕੇਸ 'ਚ ਲੱਗਭਗ 11 ਮਹੀਨਿਆਂ ਤੋਂ ਭਗੌੜੇ ਨੂੰ ਸਕਾਰਪੀਓ ਗੱਡੀ, ਪਿਸਟਲ 32 ਬੋਰ ਸਣੇ ਕਾਬੂ ਕਰਨ ਦੀ ਜਾਣਕਾਰੀ ਮਿਲੀ ਹੈ। ਸਿਟੀ ਇੰਚਾਰਜ ਸੁਖਜਿੰਦਰ ਸਿੰਘ ਐੱਸ. ਆਈ., ਸੁਖਦੇਵ ਸਿੰਘ ਏ. ਐੱਸ. ਆਈ. ਸਮੇਤ ਪੁਲਸ ਪਾਰਟੀ ਵੱਲੋਂ ਢਿਲਵਾਂ ਡਰੇਨ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਸਿਮਰਜੀਤ ਸਿੰਘ ਉਰਫ ਸਿਮਰਾ ਪੁੱਤਰ ਧਰਮ ਸਿੰਘ ਵਾਸੀ ਕੋਠੇ ਤਰਨਤਾਰਨ ਸੁਖਪੁਰਾ ਦੀ ਸਕਾਰਪੀਓ ਗੱਡੀ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਾ ਕਿ ਇਹ ਵਿਅਕਤੀ 12.09.16 ਨੂੰ ਇਕ ਕਤਲ ਕੇਸ 'ਚ ਲੋੜੀਂਦਾ ਹੈ ਅਤੇ ਭਗੌੜਾ ਹੋ ਗਿਆ ਸੀ। ਪੁਲਸ ਨੇ ਉਸਨੂੰ ਕਾਬੂ ਕਰ ਕੇ ਗੱਡੀ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਸ 'ਚੋਂ 32 ਬੋਰ ਦਾ ਪਿਸਟਲ ਅਤੇ ਨਲਕੇ ਵਾਲੀ ਲੋਹੇ ਦੀ ਹੱਥੀਂ ਬਰਾਮਦ ਹੋਈ। ਇਹ ਮੁਲਜ਼ਮ ਸੁਦਾਗਰ ਸਿੰਘ ਪੁੱਤਰ ਪਿਆਰਾ ਸਿੰਘ ਦੇ ਕਤਲ ਕੇਸ 'ਚ ਲੋੜੀਂਦਾ ਸੀ। ਪੁਲਸ ਨੇ ਦੋਸ਼ੀ ਦਾ ਪੁਲਸ ਰਿਮਾਂਡ ਹਾਸਲ ਕਰਨ ਉਪਰੰਤ ਜੇਲ ਭੇਜ ਦਿੱਤਾ ਹੈ।
