ਚੋਰੀ ਦੇ ਸਰੀਏ ਅਤੇ ਗਾਰਡਰਾਂ ਸਣੇ 3 ਗ੍ਰਿਫਤਾਰ

07/18/2017 8:49:09 PM

ਸ਼ਹਿਣਾ(ਸਿੰਗਲਾ)— ਥਾਣਾ ਟੱਲੇਵਾਲ ਨੇ ਚੋਰੀ ਦੇ ਗਾਰਡਰ ਤੇ ਸਰੀਏ ਸਣੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਭੋਤਨਾ ਰੋਡ 'ਤੇ ਸ਼ੈਲਰ ਦੀ ਉਸਾਰੀ ਦਾ ਕੰਮ ਚੱਲਦਾ ਹੈ, ਜਿੱਥੋਂ ਲੰਘੀ 12-13 ਜੁਲਾਈ ਦੀ ਰਾਤ ਨੂੰ 17 ਬੰਡਲ ਸਰੀਆ ਅਤੇ 8 ਛੋਟੇ ਗਾਰਡਰ ਚੋਰੀ ਹੋ ਗਏ । ਉਨ੍ਹਾਂ ਦੱਸਿਆ ਕਿ ਸ਼ੈਲਰ ਦੇ ਚੌਕੀਦਾਰ ਨਛੱਤਰ ਸਿੰਘ ਪੁੱਤਰ ਮੁਨਸ਼ੀ ਸਿੰਘ ਵਾਸੀ ਬਖਤਗੜ੍ਹ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸਦੀ ਜਾਂਚ ਏ.ਐੱਸ.ਆਈ. ਮਲਕੀਤ ਸਿੰਘ ਕਰ ਰਹੇ ਸਨ ।  ਉਨ੍ਹਾਂ ਦੱਸਿਆ ਕਿ ਪੁਲਸ ਗਸ਼ਤ ਦੌਰਾਨ ਏ.ਐੱਸ.ਆਈ. ਮਲਕੀਤ ਸਿੰਘ ਨੇ ਸੱਦੋਵਾਲ ਨੇੜੇ ਚੱਕ ਦਾ ਪੁਲ 'ਤੇ ਇਕ ਸ਼ੱਕੀ ਕੈਂਟਰ ਰੋਕ ਕੇ ਤਲਾਸ਼ੀ ਲੈਣ 'ਤੇ ਕੈਂਟਰ 'ਚੋਂ 17 ਬੰਡਲ ਸਰੀਆ ਤੇ 8 ਛੋਟੇ ਗਾਰਡਰ ਬਰਾਮਦ ਕੀਤੇ । ਐੈੱਸ.ਐੈੱਚ.ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਹੀ ਕੈਂਟਰ 'ਚੋਂ 3 ਵਿਅਕਤੀਆਂ ਇਕਬਾਲ ਖਾਨ ਪੁੱਤਰ ਹੌਲਦਾਰ ਖਾਨ ਵਾਸੀ ਤਖਾਣਵੱਧ ਥਾਣਾ ਅਜੀਤਵਾਲ ਜ਼ਿਲਾ ਮੋਗਾ, ਦਲਜੀਤ ਸਿੰਘ ਉਰਫ ਪੱਪੀ ਪੁੱਤਰ ਹਰਚੰਦ ਸਿੰਘ ਵਾਸੀ ਸ਼ਹਿਣਾ ਅਤੇ ਸਤਨਾਮ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਨੂੰ ਗ੍ਰਿਫਤਾਰ ਕੀਤਾ ਗਿਆ।


Related News