ਕਾਬੂ ਕੀਤੇ ਚੋਰ ਨੂੰ ਇਕ ਘੰਟਾ ਫੜਨ ਨਾ ਆਈ ਪੁਲਸ

Friday, Jul 07, 2017 - 07:46 AM (IST)

ਕਾਬੂ ਕੀਤੇ ਚੋਰ ਨੂੰ ਇਕ ਘੰਟਾ ਫੜਨ ਨਾ ਆਈ ਪੁਲਸ

ਬਰਨਾਲਾ(ਵਿਵੇਕ ਸਿੰਧਵਾਨੀ, ਗੋਇਲ, ਰਵੀ)-  ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਪੁਰਾਣਾ ਸਿਨੇਮਾ ਰੋਡ ਵਿਖੇ ਦਿਨ-ਦਿਹਾੜੇ ਨਸ਼ੇ ਵਿਚ ਧੁੱਤ ਇਕ ਨੌਜਵਾਨ ਨੇ ਦੁਕਾਨ ਅੱਗੇ ਖੜ੍ਹੇ ਟੈਂਪੂ ਵਿਚ ਪਏ ਪਰਸ ਨੂੰ ਚੋਰੀ ਕਰਨ ਲਈ ਇੱਟ ਮਾਰ ਕੇ ਟੈਂਪੂ ਦਾ ਸ਼ੀਸ਼ਾ ਤੋੜ ਦਿੱਤਾ, ਖੜਕਾ ਸੁਣਦੇ ਹੀ ਦੁਕਾਨਦਾਰ ਨੇ ਉਸਨੂੰ ਮੌਕੇ 'ਤੇ ਹੀ ਫੜ ਲਿਆ। ਇਸ ਦੀ ਸੂਚਨਾ ਦੁਕਾਨਦਾਰ ਨੇ ਤੁਰੰਤ 100 ਨੰਬਰ ਅਤੇ ਥਾਣਾ ਸਿਟੀ ਨੂੰ ਦਿੱਤੀ ਪਰ ਇਕ ਘੰਟੇ ਦੀ ਲੰਬੀ ਉਡੀਕ ਤੋਂ ਬਾਅਦ ਵੀ ਕੋਈ ਪੁਲਸ ਕਰਮਚਾਰੀ ਕਾਬੂ ਕੀਤੇ ਚੋਰ ਨੂੰ ਹਿਰਾਸਤ ਵਿਚ ਲੈਣ ਲਈ ਨਹੀਂ ਪੁੱਜਿਆ।  ਪੁਰਾਣਾ ਸਿਨੇਮਾ ਰੋਡ ਦੇ ਵਾਸੀ ਭਾਜਪਾ ਯੁਵਾ ਮੋਰਚਾ ਦੇ ਵਾਈਸ ਪ੍ਰਧਾਨ ਅਨੂਪ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 1 ਵਜੇ ਦੀ ਹੈ। ਨਸ਼ੇ ਦੀ ਹਾਲਤ ਵਿਚ ਇਕ ਨੌਜਵਾਨ ਨੇ ਚੋਰੀ ਦੀ ਨੀਅਤ ਨਾਲ ਉਨ੍ਹਾਂ ਦੀ ਦੁਕਾਨ ਦੇ ਸੜਕ ਕਿਨਾਰੇ ਖੜ੍ਹੇ ਟੈਂਪੂ ਦਾ ਸ਼ੀਸ਼ਾ ਤੋੜ੍ਹ ਦਿੱਤਾ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਹੀ ਸੀ ਕਿ ਉਨ੍ਹਾਂ ਉਸ ਨੂੰ ਦਬੋਚ ਲਿਆ। ਇਸ ਦੀ ਸੂਚਨਾ 100 ਨੰਬਰ ਅਤੇ ਥਾਣਾ ਸਿਟੀ ਨੂੰ ਦੇਣ 'ਤੇ ਘੰਟਾ ਬੀਤ ਜਾਣ ਦੇ ਬਾਵਜੂਦ ਕੋਈ ਪੁਲਸ ਕਰਮਚਾਰੀ ਚੋਰ ਨੂੰ ਹਿਰਾਸਤ ਵਿਚ ਲੈਣ ਲਈ ਨਹੀਂ ਆਇਆ। ਓਧਰ, ਡੀ.ਐੱਸ.ਪੀ. ਰਾਜੇਸ਼ ਕੁਮਾਰ ਛਿੱਬਰ ਨੇ ਕਿਹਾ ਕਿ ਉਹ ਕਾਬੂ ਕੀਤੇ ਚੋਰ ਨੂੰ ਪੁਲਸ ਨੂੰ ਫੜਾਉਣ ਲਈ ਲੋਕਾਂ ਦੇ ਧੰਨਵਾਦੀ ਹਨ ਅਤੇ ਫੜੇ ਗਏ ਚੋਰ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜੋ ਥਾਣਾ ਸਿਟੀ ਦੇ ਮੁਖੀ ਐੱਸ.ਐੱਚ.ਓ. ਅਸ਼ੋਕ ਕੁਮਾਰ ਸ਼ਰਮਾ ਕਰ ਰਹੇ ਹਨ।  


Related News