ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
Sunday, Jul 02, 2017 - 02:31 AM (IST)

ਲੁਧਿਆਣਾ(ਤਰੁਣ)-ਲੁੱਟ-ਖੋਹ ਤੇ ਝਪਟਮਾਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਿੰ੍ਰਸ ਨਿਵਾਸੀ ਜਨਤਾ ਨਗਰ, ਆਸ਼ੀਸ਼ ਨਿਵਾਸੀ ਸ਼ਿਮਲਾਪੁਰੀ ਤੇ ਮਨੋਜ ਕੁਮਾਰ ਵਾਸੀ ਜਮਾਲਪੁਰ ਦੇ ਰੂਪ ਵਿਚ ਹੋਈ ਹੈ। ਥਾਣਾ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਸ਼ਮਸ਼ਾਨਘਾਟ ਦੇ ਨੇੜੇ ਨਾਕਾਬੰਦੀ ਕਰਕੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋਂ 11 ਮੋਬਾਇਲ ਬਰਾਮਦ ਹੋਏ ਹਨ। ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਅਤੇ ਫਰਾਰ ਹੋ ਜਾਂਦੇ ਸਨ। ਜ਼ਿਆਦਾਤਰ ਵਾਰਦਾਤਾਂ ਸ਼ਿਮਲਾਪੁਰੀ, ਮਾਡਲ ਟਾਊਨ ਅਤੇ ਡਾਬਾ ਇਲਾਕੇ 'ਚ ਕੀਤੀਆਂ, ਜਿਨ੍ਹਾਂ ਨੇ ਪੁਲਸ ਦੇ ਸਾਹਮਣੇ 20 ਵਾਰਦਾਤਾਂ ਕਬੂਲ ਕੀਤੀਆਂ। ਪੁਲਸ ਨੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ।