ਜਲੰਧਰ ਦਿਹਾਤੀ ਪੁਲਸ ਵੱਲੋਂ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ
Friday, Aug 29, 2025 - 12:59 PM (IST)

ਜਲੰਧਰ (ਸ਼ੋਰੀ)–ਦਿਹਾਤੀ ਪੁਲਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਸ ਨੇ ਦਿਹਾਤ ਇਲਾਕੇ ਵਿਚ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਮੰਗਣ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਤੋਂ ਹਥਿਆਰ, ਜ਼ਿੰਦਾ ਕਾਰਤੂਸ ਅਤੇ ਕ੍ਰੇਟਾ ਕਾਰ ਵੀ ਬਰਾਮਦ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ. ਪੀ. (ਡੀ) ਸਰਬਜੀਤ ਰਾਏ ਨੇ ਦੱਸਿਆ ਕਿ ਦਿਹਾਤੀ ਇਲਾਕੇ ਨੂੰ ਕ੍ਰਾਈਮ ਫ੍ਰੀ ਕਰਨ ਲਈ ਐੱਸ. ਐੱਸ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਦਿਹਾਤ ਪੁਲਸ ਦਿਨ-ਰਾਤ ਕੰਮ ਕਰ ਰਹੀ ਹੈ। 27 ਅਗਸਤ ਨੂੰ ਪੁਲਸ ਨੂੰ ਗੁਰਪ੍ਰੀਤ ਸਿੰਘ ਵਾਸੀ ਨਕੋਦਰ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਪੱਕੇ ਤੌਰ ’ਤੇ ਇੰਗਲੈਂਡ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਹੀ ਉਹ ਵਿਦੇਸ਼ ਤੋਂ ਨਕੋਦਰ ਆਇਆ ਸੀ। 9 ਜੂਨ ਨੂੰ ਉਸਦੀ ਨਾਬਾਲਗ ਬੇਟੀ ਨੂੰ ਉਸ ਦੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਪ੍ਰਿੰਸ ਪੁੱਤਰ ਸਤਪਾਲ ਅਗਵਾ ਕਰ ਕੇ ਲੈ ਗਿਆ।
ਇਹ ਵੀ ਪੜ੍ਹੋ: Punjab: ਚਾਵਾਂ ਨਾਲ ਕਰਨਾ ਸੀ ਪੁੱਤ ਦਾ ਵਿਆਹ, ਸ਼ਹਿਨਾਈਆਂ ਤੋਂ ਪਹਿਲਾਂ ਹੀ ਪੈ ਗਏ ਕੀਰਨੇ, ਸਭ ਕੁਝ ਹੋਇਆ ਤਬਾਹ
ਇਸ ਵਾਰਦਾਤ ਵਿਚ ਉਸ ਨਾਲ ਗੁਰਪਾਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਚਿੱਟੀ ਥਾਣਾ ਲਾਂਬੜਾ ਵੀ ਸੀ। ਇਸ ਮਾਮਲੇ ਵਿਚ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ। ਨਾਬਾਲਗਾ ਦਾ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਇਸ ਕੇਸ ਵਿਚ ਪੋਕਸੋ ਐਕਟ ਦੀ ਧਾਰਾ ਵੀ ਜੋੜ ਦਿੱਤੀ ਗਈ ਸੀ। ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਪ੍ਰਿੰਸ ਦੀ ਭਾਲ ਸ਼ੁਰੂ ਕੀਤੀ ਪਰ ਉਹ ਪਰਿਵਾਰ ਨਾਲ ਕਿਤੇ ਚਲਾ ਗਿਆ। ਇਸ ਦੌਰਾਨ ਪੀੜਤ ਗੁਰਪ੍ਰੀਤ ਸਿੰਘ ਦੇ ਇੰਗਲੈਂਡ ਵਾਲੇ ਵ੍ਹਟਸਐਪ ਨੰਬਰ ’ਤੇ ਉਸ ਨੂੰ ਕੋਈ ਧਮਕੀਆਂ ਦੇਣ ਲੱਗਾ ਕਿ ਉਸ ਦੀ ਬੇਟੀ ਅਤੇ ਬੇਟਾ ਪਰਿਵਾਰ ਸਮੇਤ ਉਸ ਕੋਲ ਹਨ ਅਤੇ ਉਹ ਉਨ੍ਹਾਂ ਨੂੰ ਬਚਾਉਣ ਲਈ 3 ਲੱਖ ਰੁਪਏ ਦੇਣ। ਲਗਾਤਾਰ ਗੁਰਪ੍ਰੀਤ ਸਿੰਘ ਨੂੰ ਧਮਕੀਆਂ ਮਿਲਣ ਲੱਗੀਆਂ। ਫੋਨ ਕਰਨ ਵਾਲੇ ਵੱਲੋਂ ਦਿੱਤੇ ਬੈਂਕ ਅਕਾਊਂਟ ਵਿਚ ਗੁਰਪ੍ਰੀਤ ਸਿੰਘ ਨੇ 10 ਹਜ਼ਾਰ ਰੁਪਏ ਪਾਏ।
ਇਹ ਵੀ ਪੜ੍ਹੋ: ਖ਼ਤਰੇ ਦੇ ਨਿਸ਼ਾਨ ਨੂੰ ਟੱਪਿਆ ਪੌਂਗ ਡੈਮ ਦਾ ਪਾਣੀ! BBMB ਨੇ ਖੋਲ੍ਹ ਦਿੱਤੇ ਗੇਟ, ਕਈ ਪਿੰਡਾਂ 'ਚ ਹੜ੍ਹ
ਪੁਲਸ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਖਾਤਾ ਸੁਖਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਗੁੜੇ ਥਾਣਾ ਸਦਰ ਸ਼ਾਹਕੋਟ ਦੇ ਨਾਂ ’ਤੇ ਹੈ। ਧਮਕੀਆਂ ਦੇਣ ਵਾਲੇ ਕੋਈ ਹੋਰ ਨਹੀਂ, ਸਗੋਂ ਨਾਬਾਲਗਾ ਨੂੰ ਅਗਵਾ ਕਰਕੇ ਲਿਜਾਣ ਵਾਲਾ ਪ੍ਰਿੰਸ ਅਤੇ ਉਸ ਦੇ ਸਾਥੀ ਸੁਖਦੀਪ ਸਿੰਘ ਉਰਫ਼ ਸ਼ੇਰਾ, ਪ੍ਰਭਦੀਪ ਸਿੰਘ ਉਰਫ਼ ਪਵਾ ਵਾਸੀ ਪਿੰਡ ਟਾਹਲੀ, ਬਲਕਾਰ ਸਿੰਘ ਉਰਫ਼ ਕਾਰਾ ਵਾਸੀ ਗੁੱਡੇ ਅਤੇ ਦਲਜੀਤ ਸਿੰਘ ਉਰਫ਼ ਮੰਨਾ ਵਾਸੀ ਪਿੰਡ ਮਾਲੜੀ ਆਦਿ ਸਨ।
ਪੁਲਸ ਨੇ ਇਸ ਸਬੰਧੀ ਥਾਣਾ ਸਦਰ ਨਕੋਦਰ ਵਿਚ ਕੇਸ ਦਰਜ ਕੀਤਾ। ਜਾਂਚ ਦੌਰਾਨ ਮੁਖਬਰ ਦੀ ਸੂਚਨਾ ’ਤੇ ਸਾਰੇ ਮੁਲਜ਼ਮਾਂ ਨੂੰ ਕਾਰ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ 4 ਪਿਸਤੌਲ, 4 ਜ਼ਿੰਦਾ ਕਾਰਤੂਸ, ਇਕ ਮੈਗਜ਼ੀਨ, ਇਕ ਖਿਡੌਣਾਨੁਮਾ ਪਿਸਤੌਲ, ਇਕ ਦਾਤਰ ਅਤੇ ਕਾਰ ਬਰਾਮਦ ਹੋਈ। ਸਾਰੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ! ਮੌਸਮ ਦੀ ਆ ਗਈ ਤਾਜ਼ਾ ਅਪਡੇਟ, ਜਾਣੋ ਅਗਲੇ ਦਿਨਾਂ ਦਾ ਹਾਲ
ਇਕ ਹੋਰ ਕੇਸ ਵਿਚ ਐੱਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਐੱਸ. ਐੱਚ. ਓ. ਆਦਮਪੁਰ ਦੀ ਅਗਵਾਈ ’ਚ ਪੁਲਸ ਗਸ਼ਤ ਕਰ ਰਹੀ ਸੀ ਕਿ ਜਿਵੇਂ ਹੀ ਪੁਲਸ ਨਹਿਰੀ ਪੁਲੀ ਨੇੜੇ ਰੈਸਟ ਵਿਭਾਗ ਆਦਮਪੁਰ ਪਹੁੰਚੀ ਤਾਂ ਪੁਲਸ ਨੂੰ ਦੇਖ ਕੇ ਮਨੀਸ਼ ਪੁੱਤਰ ਮੱਲਾ ਰਾਮ ਵਾਸੀ ਰਾਜਸਥਾਨ ਅਤੇ ਦਸ਼ ਬੱਗਾ ਪੁੱਤਰ ਸੁਰਜੀਤ ਸਿੰਘ ਵਾਸੀ ਮੁਹੱਲਾ ਭਗਤ ਨਗਰ ਜ਼ਿਲਾ ਹੁਸ਼ਿਆਰਪੁਰ ਭੱਜਣ ਲੱਗੇ। ਪੁਲਸ ਨੇ ਸ਼ੱਕ ਹੋਣ ’ਤੇ ਦੋਵਾਂ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਇਨ੍ਹਾਂ ਤੋਂ ਇਕ ਪਿਸਤੌਲ .32 ਬੋਰ, 2 ਜ਼ਿੰਦਾ ਰੌਂਦ ਅਤੇ ਇਕ ਪਿਸਤੌਲ ਬਿਨਾਂ ਮੈਗਜ਼ੀਨ ਬਰਾਮਦ ਹੋਇਆ।
ਇਹ ਵੀ ਪੜ੍ਹੋ: ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ! Board Exam ਨੂੰ ਲੈ ਕੇ ਹੋਇਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e