ਪੰਜਾਬ 'ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ
Thursday, Aug 28, 2025 - 02:39 PM (IST)

ਜਲੰਧਰ- ਪੰਜਾਬ 'ਚ ਹੜ੍ਹਾਂ ਕਾਰਨ ਹਾਲਾਤ ਗੰਭੀਰ ਹਨ, ਪਰ ਇਸੇ ਵਿਚਾਲੇ ਸਾਬਕਾ ਕ੍ਰਿਕਟਰ ਅਤੇ 'ਆਪ' ਦੇ ਸੰਸਦ ਮੈਂਬਰ ਹਰਭਜਨ ਸਿੰਘ (ਭੱਜੀ) ਇੱਕ ਤਸਵੀਰ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਏ। ਜਿੱਥੇ ਲੋਕਾਂ ਨੇ ਉਨ੍ਹਾਂ 'ਤੇ ਫਿਲਮ ਪ੍ਰਚਾਰ 'ਚ ਰੁੱਝੇ ਹੋਣ 'ਤੇ ਤੰਜ਼ ਕਸੇ ਹਨ। ਇਸ ਤੋਂ ਬਾਅਦ ਹੀ ਭੱਜੀ ਨੇ ਗੁੱਸੇ ਨਾਲ ਟ੍ਰੋਲਰਾਂ ਨੂੰ ਜਵਾਬ ਵੀ ਦਿੱਤਾ ਹੈ, ਜੋ ਇਸ ਵਕਤ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਦਰਅਸਲ ਗੱਲ ਉਸ ਵੇਲੇ ਗਰਮਾਈ ਜਦੋਂ ਉਨ੍ਹਾਂ ਨੇ ਆਪਣੀ ਪਤਨੀ ਗੀਤਾ ਬਸਰਾ, ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਫਿਲਮ ਮੇਹਰ ਦੀ ਟੀਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਖੜ੍ਹੀ ਦਿੱਖ ਰਹੀ ਸੀ।
ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ 31 ਅਗਸਤ ਤੱਕ ਜਾਰੀ ਹੋਏ ਵੱਡੇ ਹੁਕਮ
ਇਸ ਤਸਵੀਰ ਤੋਂ ਬਾਅਦ ਕਈ ਲੋਕਾਂ ਨੇ ਹਰਭਜਨ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਜਦੋਂ ਪੰਜਾਬ ਪਾਣੀ 'ਚ ਡੁੱਬ ਰਿਹਾ ਹੈ, ਉਹ ਫਿਲਮਾਂ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਇਸ ’ਤੇ ਹਰਭਜਨ ਸਿੰਘ ਨੇ ਗੁੱਸੇ ਨਾਲ ਜਵਾਬ ਦਿੱਤਾ ਕਿ “ਜਾ ਓਏ... ਮੈਂ ਖੁਦ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿਚ ਗਿਆ ਹਾਂ, ਲੋਕਾਂ ਨੂੰ ਮਿਲਿਆ ਹਾਂ ਅਤੇ ਮੁੱਖ ਮੰਤਰੀ ਨੂੰ ਵੀ ਸਥਿਤੀ ਦੱਸੀ ਹੈ। ਉਹ ਵੀ ਉੱਥੇ ਪਹੁੰਚੇ ਹਨ।ਤੁਹਾਡੇ ਤਰ੍ਹਾਂ ਸਿਰਫ਼ ਘਰ ਬੈਠ ਕੇ ਫ਼ੋਨ 'ਤੇ ਟਵੀਟ ਨਹੀਂ ਕੀਤਾ। ਤੇਰਾ ਪੰਜਾਬ ਜਾਂ ਦੇਸ਼ ਲਈ ਕੀ ਯੋਗਦਾਨ ਹੈ? ਸੋਸ਼ਲ ਮੀਡੀਆ ’ਤੇ ਭਾਸ਼ਣ ਦੇਣ ਨਾਲੋਂ ਚੰਗਾ ਹੈ ਕਿ ਜ਼ਿੰਦਗੀ ਵਿਚ ਕੁਝ ਬਿਹਤਰ ਕਰੋ।”
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਸਣੇ ਅਕਾਲੀ ਲੀਡਰਸ਼ਿਪ ਹੋਈ ਨਤਮਸਤਕ
ਹਰਭਜਨ ਸਿੰਘ ਦੇ ਇਹ ਬੋਲ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਇਸ ਨਾਲ ਨਾਲ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿੱਥੇ ਉਹ ਹੜ੍ਹ-ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਨਜ਼ਰ ਆਏ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਕ ਯੂਜ਼ਰ ਨੇ ਟਿੱਪਣੀ ਕੀਤੀ ਸੀ ਕਿ ਪੰਜਾਬ ਹੜ੍ਹਾਂ ਵਿਚ ਡੁੱਬ ਰਿਹਾ ਹੈ, ਪਰ 'ਆਪ' ਦੇ ਨੇਤਾ ਰਾਘਵ ਚੱਢਾ ਕਪਿਲ ਸ਼ਰਮਾ ਸ਼ੋਅ ’ਤੇ ਆਪਣੇ ਭਵਿੱਖ ਦੀ ਗੱਲ ਕਰ ਰਹੇ ਹਨ ਅਤੇ ਹਰਭਜਨ ਆਪਣੀ ਪਤਨੀ ਨਾਲ ਫਿਲਮ ਦਾ ਪ੍ਰਚਾਰ ਕਰ ਰਹੇ ਹਨ। ਇਸ 'ਤੇ ਭੱਜੀ ਦੇ ਕੜੇ ਜਵਾਬ ਨੇ ਸੋਸ਼ਲ ਮੀਡੀਆ 'ਤੇ ਨਵੀਂ ਚਰਚਾ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ: 46 ਪਿੰਡ ਹੜ੍ਹ ਦੀ ਲਪੇਟ 'ਚ ਆਏ, ਮਾਧੋਪੁਰ ਦਾ ਫਲੱਡ ਗੇਟ ਟੁੱਟਣ ਕਾਰਨ ਵੱਧ ਰਹੀ ਤਬਾਹੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8