ਦੰਦਾਂ ਦਾ ਡਾਕਟਰ 750 ਗ੍ਰਾਮ ਅਫੀਮ ਸਮੇਤ ਕਾਬੂ
Tuesday, Jun 13, 2017 - 12:39 AM (IST)
ਬਨੂੜ(ਜ.ਬ.)-ਥਾਣਾ ਬਨੂੜ ਦੀ ਪੁਲਸ ਨੇ ਦੰਦਾਂ ਦਾ ਇਲਾਜ ਕਰਨ ਵਾਲੇ ਇਕ ਡਾਕਟਰ ਨੂੰ 750 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਭਗੜਾਨਾ ਦਾ ਵਸਨੀਕ ਡਾਕਟਰ ਜਸਬੀਰ ਸਿੰਘ ਨੇੜਲੇ ਪਿੰਡ ਮਾਣਕਪੁਰ ਵਿਖੇ ਦੰਦਾਂ ਦੇ ਇਲਾਜ ਅਤੇ ਐਨਕਾਂ ਲਾਉਣ ਦਾ ਕਲੀਨਿਕ ਚਲਾਉਂਦਾ ਹੈ। ਬੀਤੀ ਸ਼ਾਮ ਆਪਣੀ ਕਾਰ ਵਿਚ ਸਵਾਰ ਹੋ ਕੇ ਤੇਪਲਾ ਤੋਂ ਬਨੂੜ ਵੱਲ ਨੂੰ ਆ ਰਿਹਾ ਸੀ। ਜਦ ਉਹ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਬੂਟਾ ਸਿੰਘ ਵਾਲਾ ਟੀ-ਪੁਆਇੰਟ ਵਿਖੇ ਪਹੁੰਚਿਆ ਤਾਂ ਉਥੇ ਏ. ਐੈੱਸ. ਆਈ. ਮੋਹਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ। ਰੋਕ ਕੇ ਜਦੋਂ ਉਸ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ 750 ਗ੍ਰਾਮ ਅਫੀਮ ਬਰਾਮਦ ਹੋਈ। ਡਾਕਟਰ ਨੂੰ ਮੌਕੇ 'ਤੇ ਹੀ ਕਾਬੂ ਕਰ ਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਨੁਸਾਰ ਕਥਿਤ ਦੋਸ਼ੀ ਡਾਕਟਰ ਲੰਬੇ ਸਮੇਂ ਤੋਂ ਇਸ ਧੰਦੇ ਵਿਚ ਲੱਗਾ ਹੋਇਆ ਹੈ। ਬਾਹਰੋਂ ਅਫੀਮ ਲਿਆ ਕੇ ਇਲਾਕੇ ਵਿਚ ਸਪਲਾਈ ਕਰਦਾ ਸੀ।
