ਕਾਰ ਸਮੇਤ ਕੰਢੀ ਨਹਿਰ 'ਚ ਡਿੱਗਿਆ ਆਰਮੀ ਦਾ ਜਵਾਨ, ਲੋਕਾਂ ਨੇ ਸੁਰੱਖਿਅਤ ਕੱਢਿਆ ਬਾਹਰ

Wednesday, Dec 27, 2023 - 06:21 PM (IST)

ਕਾਰ ਸਮੇਤ ਕੰਢੀ ਨਹਿਰ 'ਚ ਡਿੱਗਿਆ ਆਰਮੀ ਦਾ ਜਵਾਨ, ਲੋਕਾਂ ਨੇ ਸੁਰੱਖਿਅਤ ਕੱਢਿਆ ਬਾਹਰ

ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਕਰੋੜਾ ਦੇ ਲਾਗੇ ਇਕ ਕਾਰ ਬੇਕਾਬੂ ਹੋ ਕੇ ਨਹਿਰ 'ਚ ਡਿੱਗ ਗਈ। ਕਾਰ ਵਿਚ ਆਰਮੀ ਜਵਾਨ ਮੌਜੂਦ ਸੀ, ਜੋਕਿ ਛੁੱਟੀ 'ਤੇ ਘਰ ਆਇਆ ਹੋਇਆ ਸੀ। ਆਰਮੀ ਜਵਾਨ ਨੂੰ ਇਕ ਸਾਥੀ ਸਮੇਤ ਸੁਰੱਖਿਅਤ ਬਾਹਰ ਕੱਢਿਆ ਗਿਆI ਪ੍ਰਾਪਤ ਜਾਣਕਾਰੀ ਮੁਤਾਬਕ ਵਿਕਰਾਂਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਘਗਵਾਲ ਆਰਮੀ ਵਿਚੋਂ ਘਰ ਛੁੱਟੀ ਆਇਆ ਹੋਇਆ ਸੀ। ਉਹ ਆਪਣੇ ਇਕ ਦੋਸਤ ਨਾਲ ਕਾਰ 'ਚ ਸਵਾਰ ਹੋ ਕੇ ਕੰਡੀ ਨਹਿਰ ਦੇ ਰਸਤੇ ਦਾਤਾਰਪੁਰ ਵੱਲ ਜਾ ਰਿਹਾ ਸੀ। ਜਦੋਂ ਉਨ੍ਹਾਂ ਦੀ ਕਾਰ ਪਿੰਡ ਕਰੋੜਾ ਦੇ ਲਾਗੇ ਪੁੱਜੀ ਤਾਂ ਬੇਕਾਬੂ ਹੋ ਕੇ ਨਹਿਰ 'ਚ ਡਿੱਗ ਪਈI 

PunjabKesari

ਨਹਿਰ 'ਚ ਕਾਰ ਡਿੱਗਣ ਦੀ ਖ਼ਬਰ ਜਿਵੇਂ ਹੀ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਬੜੀ ਮਿਹਨਤ ਨਾਲ ਦੋਹਾਂ ਨੂੰ ਨਹਿਰ ਵਿਚੋਂ ਬਾਹਰ ਕੱਢਿਆI ਕੰਢੀ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਜਦੋਂ ਕੰਢੀ ਨਹਿਰ ਨੂੰ ਦੋਬਾਰਾ ਬਣਾਇਆ ਗਿਆ ਤਾਂ ਕੀ ਕੈਡਰ ਵਿੱਚ ਨਹਿਰ ਦੇ ਕੰਢੇ ਸੁਰੱਖਿਆ ਦੀਵਾਰ ਬਣਾਉਣਾ ਨਹੀਂ ਸੀ, ਇਸ ਗਲ ਦੀ ਜਾਂਚ ਕੀਤੀ ਜਾਵੇ I ਕੰਢੀ ਨਹਿਰ ਦੇ ਕੰਢੇ ਸੁਰੱਖਿਆ ਦੀਵਾਰ ਨਾਂ ਬਣਾਏ ਜਾਣ ਕਾਰਨ ਨਹਿਰ 'ਚ ਆਏ ਦਿਨ ਹਾਦਸੇ ਹੋ ਰਹੇ ਹਨI ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਢੀ ਨਹਿਰ ਦੇ ਕੰਢੇ ਤੁਰੰਤ ਸੁਰੱਖਿਆ ਦੀਵਾਰ ਬਣਾਈ ਜਾਵੇ ਤਾਂ ਜੋ ਆਏ ਦਿਨ ਹੋ ਰਹੇ ਹਾਦਸਿਆਂ ਤੋਂ ਛੁਟਕਾਰਾ ਮਿਲ ਸਕੇI

ਇਹ ਵੀ ਪੜ੍ਹੋ :  ਅਮਰੀਕਾ ਜਾਣ ਦੇ ਚਾਅ 'ਚ ਖ਼ਰਚੇ 25 ਲੱਖ ਰੁਪਏ, ਫਿਰ ਇੰਝ ਗਾਇਬ ਕਰਵਾ 'ਤਾ ਨੌਜਵਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News