ਸੜਕ ਤੋਂ ਲੰਘਦੇ ਟਰੱਕ ''ਤੇ ਡਿੱਗਿਆ ਬਿਜਲੀ ਦਾ ਖੰਭਾ, ਸਹਿਮ ਗਏ ਲੋਕ
Tuesday, Mar 11, 2025 - 03:46 PM (IST)

ਲੁਧਿਆਣਾ (ਅਸ਼ੋਕ): ਮਹਾਨਗਰ ਵਿਚ ਬਿਜਲੀ ਵਿਭਾਗ ਦੀ ਨਾਲਾਇਕੀ ਕਾਰਨ ਅਕਸਰ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਹੀ ਸਥਿਤੀ ਅੱਜ ਟਿੱਬਾ ਰੋਡ 'ਤੇ ਗੋਪਾਲ ਚੌਕ 'ਤੇ ਬਣ ਗਈ ਜਦੋਂ ਸੜਕ 'ਤੇ ਜਾ ਰਹੇ ਇਕ ਟਰੱਕ 'ਤੇ ਖ਼ਸਤਾ ਹਾਲ ਵਿਚ ਲੱਗਿਆ ਹੋਇਆ ਬਿਜਲੀ ਦਾ ਖੰਭਾ ਆਪਣੇ ਆਪ ਹੀ ਆ ਡਿੱਗਿਆ। ਇਸ ਨਾਲ ਆਲੇ-ਦੁਆਲੇ ਦੇ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ।
ਇਹ ਖ਼ਬਰ ਵੀ ਪੜ੍ਹੋ - MP ਮਾਲਵਿੰਦਰ ਕੰਗ ਵੱਲੋਂ ਸਰਹੱਦ ਪਾਰ ਤੋਂ ਹੋ ਰਹੀ ਨਸ਼ਾ ਤਸਕਰੀ ਬਾਰੇ ਚਰਚਾ ਦੀ ਮੰਗ, ਦਿੱਤਾ ਮੁਲਤਵੀ ਨੋਟਿਸ
ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਹੋਰ ਵਾਹਨ ਜਾਂ ਵਿਅਕਤੀ ਇਸ ਦੀ ਲਪੇਟ ਵਿਚ ਨਹੀਂ ਆਇਆ, ਨਹੀਂ ਤਾਂ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਸੀ। ਇਸ ਘਟਨਾ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਕਿ ਕਿੱਧਰੇ ਖੰਭੇ ਤੋਂ ਲਟਕ ਰਹੀਆਂ ਤਾਰਾਂ ਤੋਂ ਕਰੰਟ ਨਾਲ ਲੱਗ ਜਾਵੇ। ਬਿਜਲੀ ਵਿਭਾਗ ਦੀ ਲੱਚਰ ਕਾਰਗੁਜ਼ਾਰੀ ਕਾਰਨ ਇਲਾਕਾ ਵਾਸੀਆਂ ਵਿਚ ਭਾਰੀ ਨਿਰਾਸ਼ਾ ਹੈ। ਟਰੱਕ ਉੱਪਰ ਖੰਭਾ ਡਿੱਗਣ ਨਾਲ ਸੜਕ ਤੋਂ ਲੰਘਣ ਵਾਲੀ ਟ੍ਰੈਫ਼ਿਕ ਵੀ ਕਾਫ਼ੀ ਪ੍ਰਭਾਵਿਤ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8