ਝੋਨੇ ਦਾ ਸੀਜ਼ਨ ਸਿਰ ''ਤੇ : ਪਾਵਰਕਾਮ ਵਿਚ ਚੇਅਰਮੈਨ ਸਮੇਤ ਅਹਿਮ ਡਾਇਰੈਕਟਰਾਂ ਦੀਆਂ ਅਸਾਮੀਆਂ ਖਾਲੀ

Wednesday, Mar 12, 2025 - 12:49 AM (IST)

ਝੋਨੇ ਦਾ ਸੀਜ਼ਨ ਸਿਰ ''ਤੇ : ਪਾਵਰਕਾਮ ਵਿਚ ਚੇਅਰਮੈਨ ਸਮੇਤ ਅਹਿਮ ਡਾਇਰੈਕਟਰਾਂ ਦੀਆਂ ਅਸਾਮੀਆਂ ਖਾਲੀ

ਪਟਿਆਲਾ/ਸਨੌਰ (ਮਨਦੀਪ ਸਿੰਘ ਜੋਸਨ) : ਪੰਜਾਬ ਵਿਚ ਇਸ ਸਮੇ ਇਕ ਪਾਸੇ ਗਰਮੀ ਦੀ ਸ਼ੁਰੂਆਤ ਹੋ ਚੁਕੀ ਹੈ ਦੂਸਰੇ ਪਾਸੇ ਝੋਨੇ ਦਾ ਸੀਜਨ ਸ਼ੁਰੂ ਹੋ ਚੁੱਕਾ ਹੈ ਪਰ ਪੰਜਾਬ ਰਾਜ ਬਿਜਲੀ ਨਿਗਮ ਕੋਲ ਇਸ ਖਤਰਨਾਕ ਸਥਿਤੀ ਨਾਲ ਨਿਪਟਨ ਲਈ ਅਜੇ ਵੀ ਕੋਈ ਯੋਜਨਾ ਨਹੀ ਹੈ। ਇਸਦਾ ਸਭ ਤੋਂ ਵੱਡਾ ਕਾਰਨ ਪਾਵਰਕਾਮ ਵਿਚ ਚੇਅਰਮੈਨ ਸਮੇਤ ਅਹਿਮ ਡਾਇਰੈਕਟਰਾਂ ਦੀਆਂ ਅਸਾਮੀਆਂ ਖਾਲੀ ਹਨ।

ਪੰਜਾਬ ਵਿਚ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ 17 ਹਜਾਰ ਮੈਗਾਵਾਟ ਤੋਂ ਉਪਰ ਪੁੱਜ ਜਾਂਦੀ ਹੈ, ਜਿਸ ਕਾਰਨ ਇਸ ਲਈ ਬਹੁਤ ਆਲਾ ਦਰਜੇ ਦੀ ਪਲਾਨਿੰਗ ਦੀ ਲੋੜ ਹੁੰਦੀ ਹੈ। ਹੁਣ ਤੱਕ ਪੰਜਾਬ ਨੂੰ ਪਾਵਰਕਾਮ ਹਾਲ ਹੀ ਵਿਚ ਸੇਵਾ ਮੁਕਤ ਹੋਏ ਚੇਅਰਮੈਨ ਬਲਦੇਵ ਸਿੰਘ ਸਰਾਂ, ਮੈਂਬਰ ਡਿਸਟ੍ਰੀਬਿਊਸ਼ਨ ਇੰਜੀਨੀਅਰ ਗਰੇਵਾਲ ਅਤੇ ਹੋਰ ਡਾਇਰੈਕਟਰਾਂ ਅਤੇ ਹੋਰ ਡਾਇਰੈਕਟਰ ਆਲਾ ਦਰਜੇ ਦੀ ਪਲਾਨਿੰਗ ਕਰਕੇ ਪੰਜਾਬ ਵਿਚ ਕਦੇ ਵੀ ਬਿਜਲੀ ਦੀ ਘਾਟ ਨਹੀਂ ਆਉਣ ਦਿੰਦੇ ਸੀ ਪਰ ਹੁਣ ਇਹ ਟੀਮ ਸੇਵਾ ਮੁਕਤ ਹੋ ਚੁਕੀ ਹੈ ਅਤੇ ਪਾਵਰਕਮ ਦੀਆਂ ਅਹਿਮ ਸੀਟਾਂ ਖਾਲੀ ਹਨ, ਜਿਸ ਕਾਰਨ ਪੰਜਾਬ ਵੱਡੇ ਸੰਕਟ ਵਿਚ ਆ ਸਕਦਾ ਹੈ।

ਪੀਐੱਸਈਬੀ ਇੰਜੀਨੀਅਰ ਐਸੋਸੀਏਸ਼ਨ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪਾਵਰਕਾਮ ਦੇ ਚੇਅਰਮੈਨ ਅਤੇ ਹੋਰ ਡਾਇਰੈਕਟਰਾਂ ਦੀਆਂ ਅਸਾਮੀਆਂ ਨੂੰ ਬਿਨਾ ਦੇਰੀ ਤੋਂ ਤੁਰੰਤ ਭਰਿਆ ਜਾਵੇ ਨਹੀ ਤਾਂ ਪੰਜਾਬ ਅੰਦਰ ਅਜਿਹੀ ਸਥਿਤੀ ਆ ਜਾਵੇਗੀ, ਜਿਸਨੂੰ ਸੰਭਾਲਿਆ ਨਹੀਂ ਜਾ ਸਕੇਗਾ।

ਚੇਅਰਮੈਨ ਸਮੇਤ ਹੋਰ ਕਿਹੜੇ ਅਹੁਦੇ ਹਨ ਖਾਲੀ
ਪਾਵਰਕਾਮ ਵਿਚ ਇਸ ਸਮੇਂ ਚੇਅਰਮੈਨ ਕਮ ਸੀਐੱਮਡੀ ਦਾ ਅਹੁਦਾ ਖਾਲੀ ਪਿਆ ਹੈ। ਇਸਦੇ ਨਾਲ ਨਾਲ ਡਾਇਰੈਕਟਰ ਡਿਸਟ੍ਰੀਬਿਊਸ਼ਨ, ਡਾਇਰੈਕਟਰ ਕਮਰਸ਼ੀਅਲ, ਡਾਇਰੈਕਟਰ ਐਚਆਰ, ਡਾਇਰੈਕਟਰ ਟੈਕਨੀਕਲ  ਦੇ ਨਾਲ ਨਾਲ ਬੀਬੀਐੱਮਬੀ ਵਿਚ ਮੈਂਬਰ ਪਾਵਰ, ਪੀਐੱਸਈਆਰਸੀ ਵਿਚ ਮੈਂਬਰ ਟੈਕਨੀਕਲ, ਚੀਫਇਲੈਕਟ੍ਰਿਕਲ ਇੰਸਪੈਕਟਰ ਦੇ ਅਹੁਦੇ ਵੀ ਖਾਲੀ ਪਏ ਹਨ। ਇਸ ਤਰ੍ਹਾਂ ਕਹਿ ਲਵੋ ਇਕ ਤਰ੍ਹਾਂ ਪਾਵਰਕਾਮ ਜਿਹੜਾ ਕਿ ਸੂਬੇ ਦਾ ਸਭ ਤੋਂ ਅਹਿਮ ਵਿਭਾਗ ਹੈ। ਇਸ ਮੌਕੇ ਪ੍ਰਮਾਤਮਾ ਸਹਾਰੇ ਚਲ ਰਿਹਾ ਹੈ।

ਚਾਰਜਾਂ ਨਾਲ ਪਾਵਰਕਾਮ ਨੂੰ ਨਹੀਂ ਚਲਾਇਆ ਜਾ ਸਕਦਾ
ਇੰਜੀਨੀਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਚਾਰਜਾਂ ਨਾਲ ਪਾਵਰਕਾਮ ਨੂੰ ਸਹੀ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ। ਨੇਤਾਵਾਂ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈ ਅਸਾਮੀਆਂ ਤਾਂ 6 ਮਹੀਨੇ ਤੋਂ ਖਾਲੀ ਹਨ ਤੇ ਸੀਐੱਮਡੀ ਕਮ ਚੇਅਰਮੈਨ ਦਾ ਚਾਰਜ ਵੀ ਪਾਵਰ ਸੈਕਟਰੀ ਨੂੰ ਦਿੱਤਾ ਜਾ ਚੁਕਾ ਹੈ। ਐਸੋਸੀਏਸ਼ਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੀਐੱਸਪੀਸੀਐੱਲ, ਪੀਐੱਸਟੀਸੀਐੱਲ, ਪੀਐੱਸਈਆਰਸੀ, ਸੀਈਆਈ ਵਿਚ ਇਨ੍ਹਾਂ ਮੁੱਖ ਅਸਾਮੀਆਂ ਨੂੰ ਤੁਰੰਤ ਭਰਨ ਦੇ ਨਿਰਦੇਸ਼ ਦੇਣ। ਇਸ ਤੋਂ ਇਲਾਵਾ ਬੀਬੀਐੱਮਬੀ ਵਿਚ ਪੰਜਾਬ ਕੋਟੇ ਦੇ ਰੈਗੂਲਰ ਮੈਂਬਰ ਪਾਵਰ ਦੀ ਨਿਯੁੱਕਤੀ ਵੀ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਗਰਮੀ ਅਤੇ ਝੋਨੇ ਦੇ ਸੀਜ਼ਨ ਵਿਚ ਪੰਜਾਬ ਨੂੰ ਬਿਜਲੀ ਦੀ ਕੋਈ ਘਾਟ ਨਾ ਆਵੇ।


author

Baljit Singh

Content Editor

Related News