ਫਗਵਾੜਾ ''ਚ ਕਾਰ ਸਵਾਰ ਵਿਅਕਤੀ ਅਗਵਾਹ, ਪੁਲਸ ਨੇ 5 ਮੁਲਜ਼ਮਾਂ ਖਿਲਾਫ ਕੀਤਾ ਮਾਮਲਾ ਦਰਜ

Monday, Mar 03, 2025 - 03:08 AM (IST)

ਫਗਵਾੜਾ ''ਚ ਕਾਰ ਸਵਾਰ ਵਿਅਕਤੀ ਅਗਵਾਹ, ਪੁਲਸ ਨੇ 5 ਮੁਲਜ਼ਮਾਂ ਖਿਲਾਫ ਕੀਤਾ ਮਾਮਲਾ ਦਰਜ

ਫਗਵਾੜਾ (ਜਲੋਟਾ) – ਫਗਵਾੜਾ 'ਚ ਇੱਕ ਕਰੈਟਾ ਕਾਰ ਸਵਾਰ ਵਿਅਕਤੀ ਨੂੰ ਅਗਵਾ ਕਰਨ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਕਮਲ ਨਾਮ ਦੇ ਵਿਅਕਤੀ ਨੂੰ ਪੰਜ ਮੁਲਜ਼ਮਾਂ ਨੇ ਕਾਰ ਸਮੇਤ ਅਗਵਾਹ ਕੀਤਾ ਹੈ। ਜਾਣਕਾਰੀ ਮੁਤਾਬਕ ਸਾਲਿਮ ਪੁੱਤਰ ਜ਼ਾਕਿਰ ਵਾਸੀ ਜ਼ਿਲ੍ਹਾ ਸਹਾਰਨਪੁਰ, ਉੱਤਰ ਪ੍ਰਦੇਸ਼ ਨੇ ਥਾਣਾ ਰਾਵਲਪਿੰਡੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਉਸਦੇ ਭਰਾ ਕਮਲ ਨੂੰ ਉਸ ਵੇਲੇ ਅਗਵਾਹ ਕੀਤਾ ਗਿਆ ਹੈ ਜਦੋਂ ਉਹ ਆਪਣੀ ਕਰੈਟਾ ਕਾਰ ਨੰਬਰ ਯੂ.ਕੇ 08 ਏਐਸ 8389 ਚ ਸਵਾਰ ਸੀ। 

ਪੁਲਸ ਨੇ ਸਾਲਿਮ ਦੀ ਸ਼ਿਕਾਇਤ 'ਤੇ ਉਸਦੇ ਭਰਾ ਕਮਲ ਨੂੰ ਅਗਵਾ ਕਰਨ ਦੇ ਦੋਸ਼ 'ਚ ਰਵੀ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਫਗਵਾੜਾ, ਪਲਵਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਰਾਮਗੜ੍ਹ, ਰਾਜ ਕੁਮਾਰ ਉੱਤਰ ਪ੍ਰੇਮਪਾਲ ਵਾਸੀ ਪਦਰਾਣਾ ਥਾਣਾ ਗੜਸ਼ੰਕਰ, ਸ਼ਹਿਜ਼ਾਦ ਪੁੱਤਰ ਇਸਤਿਆਰ ਵਾਸੀ ਗੜਸ਼ੰਕਰ ਅਤੇ ਜੀਵਨ ਕੁਮਾਰ ਪੁੱਤਰ ਮਹਿੰਦਰ ਲਾਲ ਵਾਸੀ ਪਿੰਡ ਮਾਹਿਲਪੁਰ ਖਿਲਾਫ ਥਾਣਾ ਰਾਵਲਪਿੰਡੀ 'ਚ ਮਾਮਲਾ ਦਰਜ ਕਰ ਦੋਸ਼ੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 

ਖਬਰ ਲਿਖੇ ਜਾਣ ਤੱਕ ਥਾਣਾ ਰਾਵਲਪਿੰਡੀ ਦੀ ਪੁਲਸ ਵੱਲੋਂ ਦੋਸ਼ੀ ਮੁਲਜਮਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਮਾਮਲਾ ਵੱਡੀ ਪਹੇਲੀ ਹੀ ਬਣਿਆ ਹੋਇਆ ਹੈ ਕਿ ਆਖਰ ਮੁਲਜਮਾਂ ਨੇ ਸਾਲਿਮ ਦੇ ਭਰਾ ਕਮਲ ਨੂੰ ਅਗਵਾ ਕਿਉਂ ਕੀਤਾ ਸੀ? ਪੁਲਸ ਜਾਂਚ ਜਾਰੀ ਹੈ।


author

Inder Prajapati

Content Editor

Related News