ਜਲੰਧਰ: ਇਕਾਂਤਵਾਸ ਰਹਿਣ ਦੇ 14 ਦਿਨਾਂ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਫ਼ੌਜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Friday, Dec 11, 2020 - 04:37 PM (IST)

ਜਲੰਧਰ: ਇਕਾਂਤਵਾਸ ਰਹਿਣ ਦੇ 14 ਦਿਨਾਂ ਦਾ ਸਮਾਂ ਪੂਰਾ ਕਰਨ ਤੋਂ ਬਾਅਦ ਫ਼ੌਜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਲੰਧਰ (ਜ. ਬ.)— ਥਾਣਾ ਨੰਬਰ 1 ਅਧੀਨ ਸੂਰਾਨੁੱਸੀ ਡਿਪੂ 'ਚ ਫ਼ੌਜ ਦੇ ਇਕ ਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਜਵਾਨ ਦੀ ਪਛਾਣ ਸੁਰਿੰਦਰ ਪੁੱਤਰ ਰਾਮ ਸਵਾਮੀ ਨਿਵਾਸੀ ਤਾਮਿਲਨਾਡੂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ।

ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ

ਜਾਣਕਾਰੀ ਦਿੰਦੇ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੇ ਜ਼ਖ਼ਮ ਨਹੀਂ ਮਿਲੇ। ਦੂਜੇ ਪਾਸੇ ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ 24 ਨਵੰਬਰ ਨੂੰ ਸੂਰਾਨੁੱਸੀ ਡਿਪੂ ਵਿਚ ਡਿਊਟੀ ਲਈ ਆਇਆ ਸੀ ਅਤੇ ਕੋਰੋਨਾ ਨਿਯਮਾਂ ਅਨੁਸਾਰ ਕੇਂਦਰੀ ਸਕੂਲ ਦੇ ਅੰਦਰ ਬਣੇ  ਇਕਾਂਤਵਾਸ ਸੈਂਟਰ 'ਚ 14 ਦਿਨਾਂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਬੁੱਧਵਾਰ ਹੀ ਡਿਪੂ 'ਚ ਬਣੇ ਪਲਾਟੂਨ 'ਚ ਸ਼ਿਫਟ ਹੋਇਆ ਸੀ ਅਤੇ ਵੀਰਵਾਰ ਉਸ ਵੱਲੋਂ ਫਾਹਾ ਲੈਣ ਦੀ ਸੂਚਨਾ ਮਿਲੀ।

ਇਹ ਵੀ ਪੜ੍ਹੋ: ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ

ਮ੍ਰਿਤਕ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਮ੍ਰਿਤਕ ਦੀ ਮਾਤਾ ਅਤੇ ਉਸ ਦੇ ਭਰਾ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:  ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਜਿਸ ਹਾਲ 'ਚ ਫੜੇ ਮੁੰਡੇ-ਕੁੜੀਆਂ ਵੇਖ ਪੁਲਸ ਦੇ ਉੱਡੇ ਹੋਸ਼


author

shivani attri

Content Editor

Related News