ਹੰਬੜਾਂ ਗਰਿੱਡ ਤੋਂ ਚੱਲਣ ਵਾਲੀ ਬਿਜਲੀ ਦੀ ਸਪਲਾਈ 23, 24 ਨੂੰ ਰਹੇਗੀ ਬੰਦ

Saturday, May 20, 2023 - 11:52 AM (IST)

ਹੰਬੜਾਂ ਗਰਿੱਡ ਤੋਂ ਚੱਲਣ ਵਾਲੀ ਬਿਜਲੀ ਦੀ ਸਪਲਾਈ 23, 24 ਨੂੰ ਰਹੇਗੀ ਬੰਦ

ਹੰਬੜਾਂ (ਧਾਲੀਵਾਲ) : ਫ਼ੌਜੀ ਅਭਿਆਸ ਦੇ ਮੱਦੇਨਜ਼ਰ ਪਾਵਰਕਾਮ ਗਰਿੱਡ ਹੰਬੜਾਂ ਤੋਂ ਚੱਲਣ ਵਾਲੀ ਬਿਜਲੀ ਦੀ ਸਪਲਾਈ 23 ਅਤੇ 24 ਮਈ ਦੀ ਸ਼ਾਮ ਨੂੰ ਬੰਦ ਰਹੇਗੀ। ਜਾਣਕਾਰੀ ਦਿੰਦਿਆਂ ਪਾਵਰਕਾਮ ਗਰਿੱਡ ਹੰਬੜਾਂ ਦੇ ਐੱਸ. ਡੀ. ਓ. ਇੰਜ. ਇੰਦਰਪਾਲ ਸਿੰਘ ਨੇ ਦੱਸਿਆ ਕਿ ਫ਼ੌਜ ਵਲੋਂ ਅਭਿਆਸ ਦੇ ਮੱਦੇਨਜ਼ਰ 220 ਕੇ. ਵੀ. ਸਬ-ਸਟੇਸ਼ਨ ਹੰਬੜਾਂ ਤੋਂ ਚੱਲਦੇ 11 ਕੇ. ਵੀ. ਚੱਕ ਅਰਬਨ, ਚੱਕ ਏ. ਪੀ., ਵਲੀਪੁਰ ਅਰਬਨ, ਆਲੀਵਾਲ ਏ. ਪੀ., ਪੁੜੈਣ ਏ. ਪੀ., ਭੱਟੀਆਂ ਏ. ਪੀ., ਗਿੱਲ ਏ. ਪੀ., ਨੂਰਪੁਰ ਏ. ਪੀ. ਵਿਖੇ ਬਿਜਲੀ ਬੰਦ ਰਹੇਗੀ।

ਇਸ ਦੇ ਨਾਲ ਹੀ ਬੱਗਾ ਏ. ਪੀ., 132 ਕੇ. ਵੀ., ਸ/ਸ ਸਵੱਦੀ ਕਲਾਂ ਤੋਂ ਚੱਲਦੇ 11 ਕੇ. ਵੀ., ਭੂੰਦੜੀ ਏ. ਪੀ., ਧੋਥੜ ਅਰਬਨ, ਬਾਸੀਆਂ ਬੇਟ ਅਰਬਨ, ਭਰੋਵਾਲ ਏ. ਪੀ., ਬਾਸੀਆਂ ਬੇਟ ਏ. ਪੀ., 66 ਕੇ. ਵੀ. ਸ/ਸ ਭੂੰਦੜੀ ਤੋਂ ਚੱਲਦੇ ਭੂੰਦੜੀ ਅਰਬਨ, ਰਾਮਪੁਰ ਏ. ਪੀ., ਵਲੀਪੁਰ ਏ. ਪੀ., ਗੋਰਾਹੂਰ ਏ. ਪੀ. ਫੀਡਰਾਂ ਦੀ ਬਿਜਲੀ ਦੀ ਸਪਲਾਈ 23 ਅਤੇ 24 ਮਈ ਨੂੰ ਸ਼ਾਮ 7.30 ਵਜੇ ਤੋਂ ਲੈ ਕੇ ਸਵੇਰੇ ਤੜਕੇ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਬਿਜਲੀ ਖ਼ਪਤਕਾਰ ਆਪਣੇ ਬਦਲਵੇਂ ਪ੍ਰਬੰਧ ਖ਼ੁਦ ਕਰਨ।


author

Babita

Content Editor

Related News