ਫੌਜ ''''ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 9 ਲੱਖ ਰੁਪਏ ਠੱਗੇ, ਮੰਗਣ ''ਤੇ ਕੀਤਾ ਹਮਲਾ

Saturday, May 31, 2025 - 01:53 PM (IST)

ਫੌਜ ''''ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 9 ਲੱਖ ਰੁਪਏ ਠੱਗੇ, ਮੰਗਣ ''ਤੇ ਕੀਤਾ ਹਮਲਾ

ਫਿਰੋਜ਼ਪੁਰ (ਕੁਮਾਰ) : ਇਕ ਨੌਜਵਾਨ ਨੂੰ ਫ਼ੌਜ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲਏ 9 ਲੱਖ ਰੁਪਏ ਵਾਪਸ ਮੰਗਣ ''ਤੇ ਹਮਲਾ ਕਰਕੇ ਔਰਤ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਥਾਣਾ ਮਖੂ ਦੀ ਪੁਲਸ ਨੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ''ਚ ਸ਼ਿਕਾਇਤਕਰਤਾ ਆਸਨਾ ਰਾਣੀ ਪਤਨੀ ਹਰਮੇਸ਼ ਸਿੰਘ ਵਾਸੀ ਰੰਗਾ ਟਿੱਬੀ ਨੇ ਦੱਸਿਆ ਕਿ ਨਾਮਜ਼ਦ ਦੋਸ਼ੀਆਂ ਨੇ ਉਸ ਦੇ ਲੜਕੇ ਸਾਗਰ ਨੂੰ ਫੌਜ ਵਿਚ ਭਰਤੀ ਕਰਵਾਉਣ ਦੇ ਬਹਾਨੇ ਉਸ ਤੋਂ 9 ਲੱਖ ਰੁਪਏ ਲਏ ਸਨ ਪਰ ਲੜਕੇ ਨੂੰ ਨੌਕਰੀ ਨਹੀਂ ਲਗਵਾਇਆ ਅਤੇ ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਨਾਮਜ਼ਦ ਦੋਸ਼ੀ ਟਾਲ-ਮਟੋਲ ਕਰਦੇ ਰਹੇ।

ਸ਼ਿਕਾਇਤਕਰਤਾ ਔਰਤ ਅਨੁਸਾਰ ਹੁਣ ਇਨ੍ਹਾਂ ਵੱਲੋਂ ਪੈਸਿਆਂ ਦੇ ਬਦਲੇ ਜੋ ਕੱਚੀ ਜ਼ਮੀਨ ਛੱਡੀ ਗਈ ਸੀ, ਉਸ ਵਿਚ ਜਦੋਂ ਉਹ ਬੀਜੀ ਹੋਈ ਮੱਕੀ ਨੂੰ ਪਾਣੀ ਲਗਾ ਰਹੀ ਸੀ ਤਾਂ ਦੋਸ਼ੀਆਂ ਨੇ ਹਮ-ਮਸ਼ਵਰਾ ਹੋ ਕੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਸੁੱਖਾ ਸਿੰਘ ਪੁੱਤਰ ਜੋਗਿੰਦਰ ਸਿੰਘ, ਹਰਮੇਸ਼ ਸਿੰਘ, ਸੋਮਾ ਰਾਣੀ ਪਤਨੀ ਹਰਮੇਸ਼ ਸਿੰਘ, ਮੁਖਤਿਆਰ ਸਿੰਘ, ਹਰਜਿੰਦਰ ਸਿੰਘ, ਗੁਰਮੇਜ਼ ਸਿੰਘ ਪੁੱਤਰ ਬਿਸ਼ਨ ਸਿੰਘ, ਮੰਗਤ ਸਿੰਘ, ਪੂਜਾ ਰਾਣੀ ਅਤੇ ਜਸਬੀਰ ਸਿੰਘ ਪੁੱਤਰ ਚੰਨਣ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News