ਉਂਗਲਾਂ ਤੋਂ ਪਤਾ ਲੱਗਦੈ ਕੌਣ ਕਿੰਨੀ ਸ਼ਰਾਬ ਪੀਂਦਾ! ਹੋ ਗਿਆ ਖੁਲਾਸਾ
Thursday, Dec 05, 2024 - 04:03 PM (IST)

ਨਵੀਂ ਦਿੱਲੀ- ਸਾਡੀ ਸ਼ਖ਼ਸੀਅਤ ਬਾਰੇ ਉਂਗਲਾਂ ਦੱਸਦੀਆਂ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੀਆਂ ਉਂਗਲਾਂ ਇਹ ਦੱਸ ਸਕਦੀਆਂ ਹਨ ਕਿ ਤੁਸੀਂ ਕਿੰਨੀ ਸ਼ਰਾਬ ਪੀ ਸਕਦੇ ਹੋ? ਇੱਕ ਤਾਜ਼ਾ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹੱਥ ਦੀਆਂ ਉਂਗਲਾਂ ਨੂੰ ਵੇਖ ਕੇ ਤੁਹਾਡੀ ਸ਼ਰਾਬ ਪੀਣ ਦੀ ਆਦਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਅਧਿਐਨ ਬਾਰੇ…
ਅਮੈਰੀਕਨ ਜਰਨਲ ਆਫ਼ ਹਿਊਮਨ ਬਾਇਓਲੋਜੀ ਵਿਚ ਪ੍ਰਕਾਸ਼ਿਤ ਇੱਕ ਨਵੀਂ ਸਟੱਡੀ ਅਨੁਸਾਰ, ਤੁਹਾਡੀ ਇੰਡੈਕਸ ਫਿੰਗਰ (Index Finger) ਅਤੇ ਰਿੰਗ ਫਿੰਗਰ (Ring Finger) ਦੇ ਵਿਚਕਾਰ ਦੀ ਲੰਬਾਈ ਦੇ ਅਨੁਪਾਤ ਤੋਂ ਅੰਦਾਜ਼ਾ ਲਗਾ ਸਕਦਾ ਹੈ ਕਿ ਤੁਸੀਂ ਕਿੰਨੀ ਸ਼ਰਾਬ ਪੀ ਸਕਦੇ ਹੋ। ‘2D:4D ਅਨੁਪਾਤ’ ਨਾਮ ਦੇ ਇਸ ਅਧਿਐਨ ‘ਚ ਦੱਸਿਆ ਗਿਆ ਹੈ ਕਿ ਇੰਡੈਕਸ ਫਿੰਗਰ (2D) ਦੀ ਲੰਬਾਈ ਅਤੇ ਰਿੰਗ ਫਿੰਗਰ (4D) ਦੀ ਲੰਬਾਈ ਵਿਚਕਾਰ ਸਬੰਧ ਹੈ। ਇਹ ਅਨੁਪਾਤ Anatomy ਦੇ ਆਧਾਰ ‘ਤੇ ਨਿਰਧਾਰਤ ਨਹੀਂ ਕੀਤਾ ਜਾਂਦਾ ਹੈ ਸਗੋ ਗਰਭ ਵਿਚ ਮਹਿਸੂਸ ਕੀਤੇ ਟੈਸਟੋਸਟੀਰੋਨ ਅਤੇ ਐਸਟ੍ਰੋਜਨ ਦੀ ਮਾਤਰਾ ਤੋਂ ਆਉਂਦਾ ਹੈ।
ਇਹ ਵੀ ਪੜ੍ਹੋ- 25 ਸਾਲਾ ਬਾਅਦ ਭਾਰਤ ਪਰਤੀ ਮਮਤਾ ਕੁਲਕਰਨੀ, ਹੋਈ ਭਾਵੁਕ
ਕੀ ਕਹਿੰਦੀ ਹੈ ਸਟੱਡੀ?
ਆਮ ਤੌਰ ‘ਤੇ, ਜਨਮ ਤੋਂ ਪਹਿਲਾਂ ਟੈਸਟੋਸਟੀਰੋਨ ਦੇ ਹਾਈ ਲੈਵਲ ਦੇ ਸੰਪਰਕ ਵਿੱਚ ਆਏ ਲੋਕਾਂ ਦਾ 2D:4D ਅਨੁਪਾਤ ਘੱਟ ਹੁੰਦਾ ਹੈ। ਇਸਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਰਿੰਗ ਫਿੰਗਰ ਉਨ੍ਹਾਂ ਦੀ ਇੰਡੈਕਸ ਫਿੰਗਰ ਨਾਲੋਂ ਲੰਬੀ ਹੈ, ਜਦੋਂ ਕਿ ਇਹ ਅਨੁਪਾਤ ਉਨ੍ਹਾਂ ਲੋਕਾਂ ਵਿਚ ਵੱਧ ਹੁੰਦਾ ਹੈ, ਜੋ ਜ਼ਿਆਦਾ ਐਸਟ੍ਰੋਜਨ ਦੇ ਸੰਪਰਕ ਵਿਚ ਆਉਂਦੇ ਹਨ। ਇਸ ਸਟੱਡੀ ਵਿਚ 169 ਲੜਕੀਆਂ ਅਤੇ 89 ਲੜਕਿਆਂ ਸਮੇਤ 258 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਸਾਰਿਆਂ ਦੀ ਔਸਤ ਉਮਰ 22 ਸਾਲ ਸੀ।
ਅਲਕੋਹਲ ਦਾ ਟੈਸਟੋਸਟੀਰੋਨ ਦੇ ਪੱਧਰਾਂ ਨਾਲ ਕਨੈਕਸ਼ਨ
ਇਸ ਅਧਿਐਨ ਵਿਚ, ਪੋਲੈਂਡ ਵਿਚ ਸਵਾਨਸੀ ਯੂਨੀਵਰਸਿਟੀ ਅਤੇ ਲੋਡਜ਼ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ ਪਾਇਆ ਕਿ ਘੱਟ 2D:4D ਅਨੁਪਾਤ ਜਨਮ ਤੋਂ ਪਹਿਲਾਂ ਟੈਸਟੋਸਟੀਰੋਨ ਦੇ ਉੱਚ ਪੱਧਰ ਨੂੰ ਦਰਸਾਉਂਦਾ ਹੈ। ਅਜਿਹੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ। ਉਨ੍ਹਾਂ ਵਿਚ ਅਲਕੋਹਲ ਨਾਲ ਜੁੜੇ ਜੋਖਮ ਵੀ ਜ਼ਿਆਦਾ ਹੁੰਦੇ ਹਨ। ਇਸ ਦੇ ਨਾਲ ਹੀ, ਘੱਟ 2D:4D ਅਨੁਪਾਤ ਵਾਲੇ ਮਰਦ ਅਤੇ ਔਰਤਾਂ ਦੋਵਾਂ ਨੇ ਘੱਟ ਅਲਕੋਹਲ ਦਾ ਸੇਵਨ ਕੀਤਾ ਅਤੇ ਉੱਚ ਆਡਿਟ ਟ੍ਰੇਲ ਸੀ।
ਇਹ ਵੀ ਪੜ੍ਹੋ- ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style
ਅਧਿਐਨ ਅਨੁਸਾਰ, ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦੀ ਚੌਥੀ ਉਂਗਲੀ ਦੂਜੀ ਉਂਗਲੀ ਤੋਂ ਲੰਬੀ ਹੁੰਦੀ ਹੈ, ਜੋ ਜਨਮ ਤੋਂ ਪਹਿਲਾਂ ਐਸਟ੍ਰੋਜਨ ਦੇ ਸੰਪਰਕ ਨਾਲੋਂ ਵੱਧ ਟੈਸਟੋਸਟੀਰੋਨ ਨੂੰ ਦਰਸਾਉਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਖੱਬੇ ਹੱਥ ਨਾਲੋਂ ਸੱਜੇ ਹੱਥ ਲਈ ਵਧੇਰੇ ਪ੍ਰਭਾਵਸ਼ਾਲੀ ਹੈ। ਭਾਵ, ਸੱਜੇ ਹੱਥ ਦੇ ਲੋਕਾਂ ਦੇ ਹਾਰਮੋਨ ਸ਼ਰਾਬ ਵੱਲ ਜ਼ਿਆਦਾ ਆਕਰਸ਼ਿਤ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।