ਸ਼ਤਾਬਦੀ ਸਮਾਗਮ ਨੂੰ ਇਤਿਹਾਸਕ ਬਣਾਉਣ ''ਚ ਕੋਈ ਕਸਰ ਨਹੀਂ ਛੱਡੇਗੀ ਸਰਕਾਰ : ਕੈਪਟਨ

05/11/2018 3:11:58 AM

ਸੁਲਤਾਨਪੁਰ ਲੋਧੀ, ਜਲੰਧਰ (ਧੀਰ, ਸੋਢੀ, ਧਵਨ)- ਪੰਜਾਬ ਸਰਕਾਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ  2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਮਨਾਏ ਜਾ ਰਹੇ ਸ਼ਤਾਬਦੀ ਸਮਾਗਮ ਸਬੰਧੀ ਕੋਈ ਵੀ ਕਸਰ ਨਹੀਂ ਛੱਡੇਗੀ । ਇਸ ਸਮਾਗਮ ਨੂੰ ਖੂਬਸੂਰਤ ਤੇ ਇਤਿਹਾਸਕ ਬਣਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਹੋਰ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਤਿਆਰੀਆਂ ਸਬੰਧੀ ਜਾਇਜ਼ਾ ਲੈਣ ਉਪਰੰਤ ਮੀਟਿੰਗ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਸ਼ਤਾਬਦੀ ਸਮਾਗਮ ਨੂੰ ਮਨਾਉਣ ਲਈ ਬਹੁਤ ਗੰਭੀਰ ਹੈ । ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਸਮਾਗਮ ਲਈ 100 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।  
ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਵੀ ਸਰਕਾਰ ਪੁੱਖਤਾ ਪ੍ਰਬੰਧ ਕਰੇਗੀ। ਵਾਟਰ ਸਪਲਾਈ, ਸੀਵਰੇਜ, ਸ਼ਹਿਰ ਦੇ ਆਲੇ- ਦੁਆਲੇ ਨੂੰ ਸੁੰਦਰੀਕਰਨ ਅਤੇ ਪਾਰਕਿੰਗ ਸਬੰਧੀ  ਲੋ. ਨਿ. ਵਿ. (ਭ ਤੇ ਮ) ਦੇ ਸਾਰੇ ਅਧਿਕਾਰੀਆਂ ਨੂੰ ਉਨ੍ਹਾਂ ਤਾਕੀਦ ਕੀਤੀ ਕਿ ਸ਼ਤਾਬਦੀ ਸਮਾਗਮ ਸਬੰਧੀ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਜਾਣੇ ਚਾਹੀਦੇ ਹਨ।  ਇਸ ਸਬੰਧੀ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਜਾਂ ਢਿੱਲ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਿਹਾਰ ਸਰਕਾਰ ਨੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਮੌਕੇ  ਬਹੁਤ ਹੀ ਵਧੀਆ ਪ੍ਰਬੰਧ ਕੀਤੇ ਸਨ, ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਇਸ ਸਮਾਗਮ ਨੂੰ ਮਨਾਉਣ 'ਚ ਕੋਈ ਕਸਰ ਨਹੀਂ ਛੱਡੇਗੀ। ਇਸ ਮੌਕੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਸਾਰੇ ਵਿਭਾਗਾਂ ਦੇ ਪ੍ਰੋਜੈਕਟਾਂ ਦੀ ਵਿਸਥਾਰਪੂਰਵਕ ਰਿਪੋਰਟ ਸੌਂਪੀ ਅਤੇ ਕਿਹਾ ਕਿ ਸਮਾਂ ਬਹੁਤ ਜਲਦੀ ਬੀਤ ਰਿਹਾ ਹੈ ਇਸ ਲਈ ਹੁਣ ਤੋਂ ਹੀ ਸਾਨੂੰ ਸਮਾਗਮ ਸਬੰਧੀ ਸਾਰੇ ਕਾਰਜ ਸ਼ੁਰੂ ਕਰ ਦੇਣੇ ਚਾਹੀਦੇ ਹਨ।
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਡਿਪਟੀ ਕਮਿਸ਼ਨਰ ਮੁਹੰਮਦ ਤਇਅਬ, ਆਈ. ਜੀ. ਨੌਨਿਹਾਲ ਸਿੰਘ, ਐੱਸ. ਐੱਸ. ਪੀ. ਸੰਦੀਪ ਕੁਮਾਰ, ਐੱਸ. ਪੀ. (ਡੀ). ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਵਰਿਆਮ ਸਿੰਘ ਖਹਿਰਾ, ਐੱਸ. ਡੀ. ਐੱਮ. ਡਾ. ਚਾਰੂਮਿਤਾ, ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਪਰਵਿੰਦਰ ਸਿੰਘ ਪੱਪਾ, ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਗੁਪਤਾ, ਸਕੱਤਰ ਪੰਜਾਬ ਦੀਪਕ ਧੀਰ ਰਾਜੂ, ਬਲਾਕ ਪ੍ਰਧਾਨ ਸੰਜੀਵ ਮਰਵਾਹਾ, ਕੌਂਸਲਰ ਅਸ਼ੋਕ ਮੋਗਲਾ, ਕੌਂਸਲਰ ਤੇਜਵੰਤ ਸਿੰਘ, ਚਰਨ ਸਿੰਘ ਪਿੰਟਾ ਐੱਮ. ਸੀ., ਨਰਿੰਦਰ ਸਿੰਘ ਜੈਨਪੁਰ ਸਕੱਤਰ ਕਾਂਗਰਸ, ਜਗਜੀਤ ਸਿੰਘ ਚੰਦੀ, ਰਾਜੂ ਢਿੱਲੋਂ ਡੇਰਾ ਸੈਯਦਾਂ, ਕੌਂਸਲਰ ਤਜਿੰਦਰ ਰਾਜੂ, ਸਤਿੰਦਰ ਸਿੰਘ ਚੀਮਾ, ਬੀ. ਡੀ. ਪੀ. ਓ. ਪਰਗਟ ਸਿੰਘ ਸਿੱਧੂ, ਤਹਿਸੀਲਦਾਰ ਗੁਰਮੀਤ ਸਿੰਘ ਮਾਨ, ਸੁਰਿੰਦਰਜੀਤ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਰਵੀ ਪੀ. ਏ., ਬਲਦੇਵ ਸਿੰਘ ਰੰਗੀਲਪੁਰ ਮੈਂਬਰ ਬਲਾਕ ਸੰਮਤੀ, ਸੰਤੋਖ ਸਿੰਘ ਬੈਗਾ, ਹਰਨੇਕ ਸਿੰਘ ਵਿਰਦੀ, ਕੁੰਦਨ ਸਿੰਘ ਚੱਕਾ, ਗੁਰਮੀਤ ਸਿੰਘ ਹੈਪੀ, ਸੁਨੀਤਾ ਧੀਰ ਪ੍ਰਧਾਨ ਮਹਿਲਾ ਕਾਂਗਰਸ, ਸੰਤੋਖ ਸਿੰਘ ਸਾਬਕਾ ਐੱਮ. ਸੀ., ਨਰਿੰਦਰ ਪੰਨੂੰ ਆਦਿ ਵੀ ਹਾਜ਼ਰ ਸਨ।


Related News