ਮਨੁੱਖੀ ਅਧਿਕਾਰ ਮੋਰਚਾ ਦੇ ਨਵੇਂ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ

Monday, Jun 19, 2017 - 07:52 AM (IST)

ਭਿੱਖੀਵਿੰਡ,  (ਰਾਜੀਵ)-  ਮਨੁੱਖੀ ਅਧਿਕਾਰ ਮੋਰਚਾ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਭਿੱਖੀਵਿੰਡ ਵਿਖੇ ਹੋਈ, ਜਿਸ ਦੌਰਾਨ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਨੂੰ ਚੇਅਰਮੈਨ ਐਂਟੀ ਕੁਰੱਪਸ਼ਨ ਪੰਜਾਬ ਪ੍ਰਦੇਸ਼, ਹਰਵੰਤ ਸਿੰਘ ਵਾਈਸ ਚੇਅਰਮੈਨ ਐਂਟੀ ਕੁਰੱਪਸ਼ਨ ਪੰਜਾਬ ਪ੍ਰਦੇਸ਼, ਅਜੈਪਾਲ ਸਿੰਘ ਚੇਅਰਮੈਨ ਆਰ. ਟੀ. ਸੈੱਲ ਪੰਜਾਬ ਪ੍ਰਦੇਸ਼, ਗੁਰਦੇਵ ਸਿੰਘ ਚੇਅਰਮੈਨ ਬੁਧੀ ਜੀਵੀ ਨੂੰ ਪੰਜਾਬ ਪ੍ਰਦੇਸ਼ ਨਿਯੁਕਤ ਕੀਤਾ ਗਿਆ। 
ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਕੌਮੀ ਪ੍ਰਧਾਨ ਨਰਿੰਦਰ ਧਵਨ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੋਰਚਾ ਦਾ ਮੁੱਖ ਮਕਸਦ ਸਮਾਜ ਭਲਾਈ ਦੇ ਕੰਮ ਕਰਨਾ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਦਿਵਾਉਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੇ ਭਲੇ ਲਈ ਮਨੁੱਖੀ ਅਧਿਕਾਰ ਮੋਰਚਾ ਦੇ ਨਾਲ ਜੁੜਨ। ਇਸ ਸਮੇਂ ਮੁਖਤਾਰ ਸਿੰਘ ਵਾਈਸ ਪ੍ਰਧਾਨ, ਸ਼ੇਰ ਸਿੰਘ ਸਕੱਤਰਾ ਕੌਮੀ ਚੇਅਰਮੈਨ, ਅਮਰਰਾਜ ਸਿੰਘ ਰਾਜਾ ਆਰ. ਟੀ. ਆਈ. ਸੈੱਲ ਕੌਮੀ ਚੇਅਰਮੈਨ, ਮੰਗਤ ਸੋਧੀ, ਪ੍ਰੇਮਪਾਲ ਧਵਨ, ਕੁਲਦੀਪ ਕੁਮਾਰ, ਰਾਕੇਸ਼ ਕੁਮਾਰ ਕੱਕੜ ਆਦਿ ਹਾਜ਼ਰ ਸਨ। 


Related News