ਹੁਣ ਤੁਰੰਤ ਮਿਲੇਗਾ ਭਰਿਆ ਗੈਸ ਸਿਲੰਡਰ, ਨਵੇਂ ਕੁਨੈਕਸ਼ਨਾਂ ਨੂੰ ਲੈ ਕੇ ਵੱਡੀ ਰਾਹਤ, ਜ਼ਿਲ੍ਹਾ ਪ੍ਰਸ਼ਾਸਨ ਨੇ...

Wednesday, Apr 08, 2026 - 12:07 PM (IST)

ਹੁਣ ਤੁਰੰਤ ਮਿਲੇਗਾ ਭਰਿਆ ਗੈਸ ਸਿਲੰਡਰ, ਨਵੇਂ ਕੁਨੈਕਸ਼ਨਾਂ ਨੂੰ ਲੈ ਕੇ ਵੱਡੀ ਰਾਹਤ, ਜ਼ਿਲ੍ਹਾ ਪ੍ਰਸ਼ਾਸਨ ਨੇ...

ਲੁਧਿਆਣਾ (ਖੁਰਾਣਾ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਚਲਾਈ ਗਈ ਸਾਂਝੀ ਮੁਹਿੰਮ ਤਹਿਤ ਗੈਸ ਦੀ ਕਿੱਲਤ ਨਾਲ ਜੂਝ ਰਹੀ ਆਮ ਜਨਤਾ ਵਿਸ਼ੇਸ਼ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦੇਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤਹਿਤ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਰਾਸ਼ਨ ਡਿਪੂਆਂ ਅਤੇ ਪੈਟਰੋਲ ਪੰਪਾਂ ’ਤੇ ਹਰੇਕ ਲੋੜਵੰਦ ਪਰਿਵਾਰ ਨੂੰ 5 ਕਿੱਲੋ ਵਾਲਾ ਸਿਲੰਡਰ ਬੜੀ ਆਸਾਨੀ ਨਾਲ ਮਿਲ ਜਾਵੇਗਾ। ਇਸ ਦਾ ਮਕਸਦ ਲੋੜਵੰਦ ਪਰਿਵਾਰਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਰਸੋਈ ਲਈ ਸਾਧਨ ਮੁਹੱਈਆ ਕਰਵਾਉਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਗੈਸ ਦੀ ਭਾਰੀ ਕਿੱਲਤ ਕਾਰਨ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤਣ ਲੱਗੇ ਸਨ।

ਇਹ ਵੀ ਪੜ੍ਹੋ : ਪੰਜਾਬੀ ਹੋ ਜਾਣ ਸਾਵਧਾਨ! ਅਗਲੇ 3 ਘੰਟਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਇਸ ਕਾਰਨ ਨਾ ਸਿਰਫ਼ ਉਦਯੋਗਿਕ ਘਰਾਣਿਆਂ ਤੇ ਫੈਕਟਰੀਆਂ 'ਚ ਲੇਬਰ ਦੀ ਸਮੱਸਿਆ ਪੈਦਾ ਹੋਣ ਕਾਰਨ ਕਾਰੋਬਾਰ ਠੱਪ ਹੋਣ ਦੀ ਸੰਭਾਵਨਾ ਵੱਧਣ ਲੱਗੀ ਸੀ, ਸਗੋਂ ਗੈਸ ’ਤੇ ਚੱਲਣ ਵਾਲੇ ਛੋਟੇ-ਵੱਡੇ ਕਾਰੋਬਾਰ ਵੀ ਪ੍ਰਭਾਵਿਤ ਹੋਏ ਸਨ, ਜਿਸ ਦਾ ਸਿੱਧਾ ਅਸਰ ਪੰਜਾਬ ਦੀ ਉਦਯੋਗਿਕ ਨਗਰੀ ’ਤੇ ਦੇਖਿਆ ਗਿਆ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਕੰਟਰੋਲਰ ਲਖਬੀਰ ਸਿੰਘ ਅਤੇ ਸਰਤਾਜ ਸਿੰਘ ਚੀਮਾ ਵੱਲੋਂ ਵੱਖ-ਵੱਖ ਪੈਟਰੋਲ ਪੰਪ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ 'ਚ ਡੀਲਰਾਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੰਦਿਆਂ ਪੰਪਾਂ ’ਤੇ 5 ਕਿੱਲੋ ਵਾਲੇ ਗੈਸ ਸਿਲੰਡਰਾਂ ਦਾ ਨਿਰਧਾਰਿਤ ਸਟਾਕ ਰੱਖਣ ਦੀ ਸਹਿਮਤੀ ਦਿੱਤੀ ਹੈ। ਕੰਟਰੋਲਰ ਲਖਬੀਰ ਸਿੰਘ ਅਤੇ ਸਰਤਾਜ ਸਿੰਘ ਚੀਮਾ ਨੇ ਦੱਸਿਆ ਕਿ ਸਿਲੰਡਰ ਖ਼ਾਲੀ ਹੋਣ ਦੀ ਸੂਰਤ 'ਚ ਉਪਭੋਗਤਾ ਨੇੜਲੇ ਪੈਟਰੋਲ ਪੰਪ ਜਾਂ ਰਾਸ਼ਨ ਡਿਪੂ ’ਤੇ ਖ਼ਾਲੀ ਸਿਲੰਡਰ ਜਮ੍ਹਾਂ ਕਰਵਾ ਕੇ ਤੁਰੰਤ ਭਰਿਆ ਹੋਇਆ ਸਿਲੰਡਰ ਲੈ ਸਕਣਗੇ। 

ਇਹ ਵੀ ਪੜ੍ਹੋ : 35 ਹਜ਼ਾਰ ਵਿਦਿਆਰਥੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਕੂਲਾਂ 'ਚ ਹੁਣ NCERT ਦੀ ਵੈੱਬਸਾਈਟ ਤੋਂ ਹੀ...

ਕੁਨੈਕਸ਼ਨ ਲੈਣ ਦੀ ਸੌਖੀ ਹੈ ਪ੍ਰਕਿਰਿਆ

ਉਨ੍ਹਾਂ ਦੱਸਿਆ ਕਿ 5 ਕਿੱਲੋ ਵਾਲਾ ਗੈਸ ਕੁਨੈਕਸ਼ਨ ਲੈਣ ਲਈ ਪ੍ਰਸ਼ਾਸਨ ਵੱਲੋਂ ਬਹੁਤ ਸਰਲ ਨੀਤੀ ਤਿਆਰ ਕੀਤੀ ਗਈ ਹੈ। ਖ਼ਪਤਕਾਰ ਨੂੰ ਸਿਰਫ਼ ਆਪਣੇ ਆਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋ ਦੇਣੀ ਪਵੇਗੀ, ਜਿਸ ਤੋਂ ਤੁਰੰਤ ਬਾਅਦ ਨਵਾਂ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News